Home ਦੇਸ਼ ਮੁੰਬਈ ਦੇ ਦਾਦਰ ਵੈਸਟ ਇਲਾਕੇ ’ਚ ਤੇਜ਼ ਰਫ਼ਤਾਰ ਬੈਸਟ ਬੱਸ ਨੇ ਕਈ...

ਮੁੰਬਈ ਦੇ ਦਾਦਰ ਵੈਸਟ ਇਲਾਕੇ ’ਚ ਤੇਜ਼ ਰਫ਼ਤਾਰ ਬੈਸਟ ਬੱਸ ਨੇ ਕਈ ਵਾਹਨਾਂ ਨੂੰ ਮਾਰੀ ਜ਼ੋਰਦਾਰ ਟੱਕਰ, 1 ਨੌਜਵਾਨ ਦੀ ਮੌਤ

0

ਮੁੰਬਈ : ਮੁੰਬਈ ਦੇ ਦਾਦਰ ਵੈਸਟ ਇਲਾਕੇ ਵਿੱਚ ਅੱਜ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਵੀਰ ਕੋਤਵਾਲ ਗਾਰਡਨ ਅਤੇ ਪਲਾਜ਼ਾ ਸਿਨੇਮਾ ਨੇੜੇ ਇੱਕ ਤੇਜ਼ ਰਫ਼ਤਾਰ ਬੈਸਟ ਬੱਸ (ਰੂਟ ਨੰਬਰ 463/31) ਨੇ ਤਿੰਨ ਦੋਪਹੀਆ ਵਾਹਨਾਂ ਅਤੇ ਦੋ ਕਾਰਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਡਰਾਈਵਰ ਬਿਨਾਂ ਰੁਕੇ ਹੀ ਗੱਡੀ ਚਲਾ ਕੇ ਚਲਾ ਗਿਆ। ਇਸ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਹਾਦਸੇ ਦਾ ਸੀ.ਸੀ.ਟੀ.ਵੀ. ਫੁਟੇਜ ਵੀ ਆਈ ਸਾਹਮਣੇ 

ਇਹ ਹਾਦਸਾ ਅੱਜ ਸਵੇਰੇ 10:45 ਵਜੇ ਦੇ ਕਰੀਬ ਵਾਪਰਿਆ। ਜਿਸ ਦਾ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦ੍ਰਿਸ਼ ਸਾਫ਼ ਦਿਖਾਈ ਦੇ ਰਿਹਾ ਹੈ। ਵੀਰ ਕੋਤਵਾਲ ਗਾਰਡਨ ਅਤੇ ਪਲਾਜ਼ਾ ਸਿਨੇਮਾ ਨੇੜੇ ਸੜਕ ‘ਤੇ ਕੁਝ ਕਾਰਾਂ ਅਤੇ ਬਾਈਕ ਸਵਾਰਾਂ ਨੂੰ ਰੋਕਿਆ ਗਿਆ ਸੀ। ਇਸ ਦੌਰਾਨ, ਇੱਕ ਤੇਜ਼ ਰਫ਼ਤਾਰ ਬੈਸਟ ਬੱਸ ਪਿੱਛੇ ਤੋਂ ਆਈ, ਜਿਸ ਨੇ ਦੋ ਚਾਰ ਪਹੀਆ ਵਾਹਨਾਂ ਅਤੇ ਤਿੰਨ ਦੋਪਹੀਆ ਵਾਹਨਾਂ ਨੂੰ ਕੁਚਲ ਦਿੱਤਾ।

ਇੱਕ ਨੌਜਵਾਨ ਦੀ ਮੌਤ

ਹਾਦਸੇ ਵਿੱਚ ਕੁੱਲ ਚਾਰ ਲੋਕ ਗੰਭੀਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਸਿਓਨ ਹਸਪਤਾਲ ਲਿਜਾਇਆ ਗਿਆ। ਸਿਓਨ ਹਸਪਤਾਲ ਦੇ ਏਐਮਓ ਡਾ. ਰਣਧੀਰ ਦੇ ਅਨੁਸਾਰ, ਹਸਪਤਾਲ ਵਿੱਚ ਲਿਆਂਦੇ ਗਏ ਚਾਰ ਲੋਕਾਂ ਵਿੱਚੋਂ ਇੱਕ ਅਣਪਛਾਤਾ ਨੌਜਵਾਨ (ਲਗਭਗ 22 ਤੋਂ 25 ਸਾਲ) ਸੀ। ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਨੌਜਵਾਨ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਤਾਂ ਜੋ ਉਸਦੇ ਪਰਿਵਾਰ ਨੂੰ ਸੂਚਨਾ ਦਿੱਤੀ ਜਾ ਸਕੇ।

ਤਿੰਨ ਲੋਕ ਜ਼ਖਮੀ

ਇਸ ਤੋਂ ਇਲਾਵਾ, ਰਿਸ਼ਭ ਗੁਪਤਾ (25 ਤੋਂ 30 ਸਾਲ) ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਹੈ। ਰਿਸ਼ਭ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਤੀਸ਼ ਵਾਘਮਾਰੇ (48) ਬੈਸਟ ਵਿਭਾਗ ਵਿੱਚ ਇੰਸਪੈਕਟਰ ਹੈ। ਹਾਦਸੇ ਵਿੱਚ ਉਨ੍ਹਾਂ ਦੀ ਛਾਤੀ ਅਤੇ ਪਿੱਠ ‘ਤੇ ਸੱਟਾਂ ਲੱਗੀਆਂ। ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮਹੇਸ਼ ਡੋਈਫੋਡ (50) ਦੇ ਖੱਬੇ ਮੋਢੇ ‘ਤੇ ਸੱਟ ਲੱਗੀ ਹੈ ਅਤੇ ਅੰਦਰੂਨੀ ਤੌਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਦਾ ਵੀ ਇਲਾਜ ਕੀਤਾ ਜਾ ਰਿਹਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version