Home ਸੰਸਾਰ ਇੱਕ ਤੋਂ ਬਾਅਦ ਇੱਕ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ, 3.9 ਤੋਂ...

ਇੱਕ ਤੋਂ ਬਾਅਦ ਇੱਕ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ, 3.9 ਤੋਂ 5.6 ਤੱਕ ਮਾਪੀ ਗਈ ਤੀਬਰਤਾ

0
Graphic shows large earthquake logo over broken earth and Richter scale reading

ਗੁਆਟੇਮਾਲਾ : ਗੁਆਟੇਮਾਲਾ ਵਿੱਚ ਬੀਤੇ ਦਿਨ ਇੱਕ ਤੋਂ ਬਾਅਦ ਇੱਕ ਭੂਚਾਲ ਆਏ ਜਿ ਕਾਰਨ ਲੋਕ ਸਹਿਮ ਗਏ। ਦੱਸ ਦਈਏ ਕਿ ਪਹਿਲਾ ਭੂਚਾਲ ਦੁਪਹਿਰ ਵੇਲੇ ਆਇਆ, ਜਿਸਦੀ ਤੀਬਰਤਾ ਰਿਐਕਟਰ ਸਕੇਲ ’ਤੇ 5.2 ਮਾਪੀ ਗਈ। ਇਹ ਭੂਚਾਲ ਰਾਜਧਾਨੀ ਗੁਆਟੇਮਾਲਾ ਸਿਟੀ ਤੋਂ ਲਗਭਗ 60 ਕਿਲੋਮੀਟਰ ਦੂਰ ਦੱਖਣੀ ਖੇਤਰ ਵਿੱਚ ਮਹਿਸੂਸ ਕੀਤਾ ਗਿਆ। ਇਸ ਤੋਂ ਬਾਅਦ 3.9 ਤੋਂ 5.6 ਤੱਕ ਦੀ ਤੀਬਰਤਾ ਦੇ ਕਈ ਝਟਕੇ ਦਰਜ ਕੀਤੇ ਗਏ।

ਗੁਆਟੇਮਾਲਾ ਦੀ ਆਫ਼ਤ ਪ੍ਰਬੰਧਨ ਏਜੰਸੀ CONRED (ਆਫ਼ਤ ਘਟਾਉਣ ਲਈ ਰਾਸ਼ਟਰੀ ਕੋਆਰਡੀਨੇਟਰ) ਨੇ ਲੋਕਾਂ ਨੂੰ ਸਾਵਧਾਨੀ ਵਜੋਂ ਸਾਰੀਆਂ ਸਰਕਾਰੀ ਅਤੇ ਨਿੱਜੀ ਇਮਾਰਤਾਂ ਖਾਲੀ ਕਰਨ ਦੀ ਅਪੀਲ ਕੀਤੀ, ਤਾਂ ਜੋ ਕਿਸੇ ਵੀ ਸੰਭਾਵੀ ਸਥਿਤੀ ਤੋਂ ਬਚਿਆ ਜਾ ਸਕੇ। ਹਾਲਾਂਕਿ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਕੁੱਝ ਤਸਵੀਰਾਂ ਅਤੇ ਵੀਡੀਓਜ਼ ਵਿੱਚ ਕੁਝ ਇਮਾਰਤਾਂ ਵਿੱਚ ਤਰੇੜਾਂ ਅਤੇ ਮਾਮੂਲੀ ਨੁਕਸਾਨ ਦਿਖਾਇਆ ਗਿਆ ਹੈ, ਪਰ ਹੁਣ ਤੱਕ ਕਿਸੇ ਵੱਡੇ ਨੁਕਸਾਨ ਜਾਂ ਜਾਨ-ਮਾਲ ਦੇ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਹੈ। ਆਫ਼ਤ ਰਾਹਤ ਟੀਮਾਂ ਭੂਚਾਲ ਪ੍ਰਭਾਵਿਤ ਖੇਤਰਾਂ ਵਿੱਚ ਹਸਪਤਾਲਾਂ, ਸਕੂਲਾਂ, ਦਫ਼ਤਰਾਂ ਅਤੇ ਸੜਕਾਂ ਦੀ ਸਥਿਤੀ ਦਾ ਮੁਲਾਂਕਣ ਕਰ ਰਹੀਆਂ ਹਨ।

ਜ਼ਿਕਰਯੋਗ ਹੈ ਗੁਆਟੇਮਾਲਾ ਇੱਕ ਅਜਿਹਾ ਦੇਸ਼ ਹੈ ਜੋ ਟੈਕਟੋਨਿਕ ਪਲੇਟਾਂ ਦੇ ਜੰਕਸ਼ਨ ‘ਤੇ ਸਥਿਤ ਹੈ। ਇਹੀ ਕਾਰਨ ਹੈ ਕਿ ਇੱਥੇ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ। ਇਸੇ ਲਈ ਪ੍ਰਸ਼ਾਸਨ ਹਰ ਛੋਟੇ ਜਾਂ ਵੱਡੇ ਭੂਚਾਲ ਨੂੰ ਗੰਭੀਰਤਾ ਨਾਲ ਲੈਂਦਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version