ਪੰਜਾਬ: ਪੰਜਾਬ ‘ਚ ਇੱਕ ਛੁੱਟੀ ਆ ਗਈ ਹੈ। ਸੂਬੇ ਵਿੱਚ ਬੁੱਧਵਾਰ , 26 ਅਗਸਤ ਨੂੰ ਰਾਖਵੀਂ ਛੁੱਟੀ ਘੋਸ਼ਿਤ ਕੀਤੀ ਗਈ ਹੈ। ਦਰਅਸਲ 26 ਅਗਸਤ ਨੂੰ ਪੈਗੰਬਰ ਮੁਹੰਮਦ ਸਾਹਿਬ ਦਾ ਜਨਮ ਦਿਨ ਹੈ, ਜਿਸ ਕਾਰਨ ਇਸ ਨੂੰ ਰਾਖਵੀਂ ਛੁੱਟੀ ਐਲਾਨਿਆ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸਰਕਾਰੀ ਮੁਲਾਜ਼ਮਾਂ ਨੂੰ 27 ਰਿਜ਼ਰਵ ਲੀਵਜ਼ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਮੁਲਾਜ਼ਮ ਕੋਈ ਵੀ 2 ਰਿਜ਼ਰਵ ਲੀਵ ਲੈ ਸਕਦੇ ਹਨ। ਇਨ੍ਹਾਂ ਛੁੱਟੀਆਂ ਦੀ ਸੂਚੀ ਵਿੱਚ 26 ਅਗਸਤ ਨੂੰ ਵੀ ਰਾਖਵੀਂ ਛੁੱਟੀ ਐਲਾਨੀ ਗਈ ਹੈ। ਹਾਲਾਂਕਿ, ਇੱਥੇ ਇਹ ਸਪੱਸ਼ਟ ਕਰੀਏ ਕਿ ਇਹ ਦਿਨ ਰਾਜ ਵਿੱਚ ਗਜ਼ਟਿਡ ਛੁੱਟੀ ਨਹੀਂ ਹੈ, ਸਗੋਂ ਇੱਕ ਰਾਖਵੀਂ ਛੁੱਟੀ ਹੈ। ਇਸ ਕਾਰਨ ਸਕੂਲ, ਕਾਲਜ ਅਤੇ ਵਪਾਰਕ ਇਕਾਈਆਂ ਆਮ ਵਾਂਗ ਖੁੱਲ੍ਹਣਗੀਆਂ।
