ਕਤਰ : ਇਸਰਾਇਲ-ਅਮਰੀਕਾ ਅਤੇ ਈਰਾਨ ਜੰਗ ਦੇ ਦੌਰਾਨ ਕਤਰ ਦਾ ਇੱਕ ਮਿਲਟਰੀ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਕਤਰ ਸਰਕਾਰ ਨੇ ਅੱਜ ਇਸ ਹਾਦਸੇ ਵਿੱਚ 6 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਇਹ ਹਾਦਸਾ ਫਾਰਸ ਦੀ ਖਾੜੀ ਵਿੱਚ ਦੇਸ਼ ਦੇ ਖੇਤਰੀ ਪਾਣੀਆਂ ਵਿੱਚ ਹੋਇਆ। ਕਤਰ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਹਾਦਸੇ ਵਿੱਚ ਇੱਕ ਵਿਅਕਤੀ ਅਜੇ ਵੀ ਲਾਪਤਾ ਹੈ।
ਰੁਟੀਨ ਡਿਊਟੀ ‘ਤੇ ਸੀ ਹੈਲੀਕਾਪਟਰ
ਰੱਖਿਆ ਮੰਤਰਾਲੇ ਨੇ ਹਾਦਸੇ ਦਾ ਕਾਰਨ “ਤਕਨੀਕੀ ਖਰਾਬੀ” ਦੱਸਿਆ। ਇਹ ਹੈਲੀਕਾਪਟਰ ਰੁਟੀਨ ਡਿਊਟੀ ‘ਤੇ ਸੀ ਉਸੀ ਦੌਰਾਨ ਅਚਾਨਕ ਇਹ ਹਾਦਸਾਗ੍ਰਸਤ ਵਾਪਰਿਆ। ਗ੍ਰਹਿ ਮੰਤਰਾਲੇ ਦੇ ਬਿਆਨ ਵਿੱਚ ਮ੍ਰਿਤਕਾਂ ਦੀ ਕੌਮੀਅਤ ਵਿੱਚ ਸਪੱਸ਼ਟ ਨਹੀਂ ਕੀਤਾ ਗਿਆ ਕਿ ਉਹ ਫੌਜੀ ਕਰਮਚਾਰੀ ਜਾਂ ਨਾਗਰਿਕ। ਬਚਾਅ ਟੀਮਾਂ ਅਜੇ ਵੀ ਲਾਪਤਾ ਵਿਅਕਤੀ ਦੀ ਭਾਲ ਕਰ ਰਹੀਆਂ ਹਨ, ਜਿਸ ਵਿੱਚ ਕੋਸਟ ਗਾਰਡ ਅਤੇ ਅੰਦਰੂਨੀ ਸੁਰੱਖਿਆ ਬਲ (ਲੇਖਵੀਆ) ਦੀਆਂ ਟੀਮਾਂ ਸ਼ਾਮਲ ਹਨ । ਕਤਰ ਦੇ ਰੱਖਿਆ ਮੰਤਰਾਲੇ ਨੇ X ‘ਤੇ ਇੱਕ ਪੋਸਟ ਵਿੱਚ ਕਿਹਾ,ਇੱਕ ਕਤਰੀ ਹੈਲੀਕਾਪਟਰ ਰੁਟੀਨ ਡਿਊਟੀ ਦੇ ਦੌਰਾਨ ਤਕਨੀਕੀ ਖਰਾਬੀ ਦਾ ਸ਼ਿਕਾਰ ਹੋਇਆ, “ਇਹ ਰਾਜ ਦੇ ਖੇਤਰੀ ਪਾਣੀਆਂ ਵਿੱਚ ਹਾਦਸਾਗ੍ਰਸਤ ਹੋ ਗਿਆ। ਚਾਲਕ ਦਲ ਅਤੇ ਯਾਤਰੀਆਂ ਦੀ ਭਾਲ ਜਾਰੀ ਹੈ।”
ਈਰਾਨ ਨੇ ਕਰ ਰਿਹਾ ਕਤਰ ’ਤੇ ਲਗਾਤਾਰ ਹਮਲਾ
ਕਤਰ ਵਿੱਚ ਹੈਲੀਕਾਪਟਰ ਹਾਦਸਾ ਮੱਧ ਪੂਰਬ ਵਿੱਚ ਵਧ ਰਹੇ ਤਣਾਅ ਦੇ ਵਿਚਕਾਰ ਆਇਆ ਹੈ। ਈਰਾਨ ਲਗਾਤਾਰ ਕਤਰ ਵਿੱਚ ਅਮਰੀਕੀ ਠਿਕਾਣਿਆਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਿਹਾ ਹੈ। ਇਸ ਤਰ੍ਹਾਂ ਸ਼ੰਕਾ ਹੈ ਕਿ ਇਹ ਹੈਲੀਕਾਪਟਰ ਕਿਤੇ ਈਰਾਨੀ ਹਮਲੇ ਦਾ ਸ਼ਿਕਾਰ ਤਾਂ ਨਹੀਂ ਹੋਇਆ, ਹਾਲਾਂਕਿ ਅਜਿਹਾ ਦਾਅਵਾ ਨਹੀਂ ਕੀਤਾ ਗਿਆ ਹੈ। ਕਤਰ ਨੇ ਵੀ ਇਸ ਨੂੰ ਸਿਰਫ਼ ਤਕਨੀਕੀ ਖਰਾਬੀ ਕਾਰਨ ਹੋਏ ਹਾਦਸੇ ਦੱਸਿਆ ਹੈ। ਖਾੜੀ ਖੇਤਰ ਵਿੱਚ ਈਰਾਨ ਦੇ ਹਮਲਿਆਂ ਤੋਂ ਬਾਅਦ ਕਤਰ ਸਮੇਤ ਕਈ ਦੇਸ਼ ਸਾਵਧਾਨ ਹਨ, ਪਰ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਕਰੈਸ਼ ਵਿੱਚ ਕਿਸੇ ਦੁਸ਼ਮਣ ਕਾਰਵਾਈ ਦਾ ਕੋਈ ਸੰਕੇਤ ਨਹੀਂ ਹੈ। ਇਹ ਘਟਨਾ ਸੁਰੱਖਿਆ ਖੇਤਰਾਂ ਤੇ ਸਵਾਲ ਉਠਾ ਰਹੀ ਹੈ, ਖਾਸਕਰ ਜਦੋਂ ਹਾਲ ਹੀ ਵਿੱਚ ਸਾਉਦੀ ਅਰਬ ਅਤੇ ਕਤਰ ਨੇ ਈਰਾਨੀ ਦੂਤਾਵਾਸ ਕਰਮਚਾਰੀਆਂ ਨੂੰ ਪਰਸੋਨਾ ਨਾਨ ਗ੍ਰਾਟਾ’ ਘੋਸ਼ਿਤ ਕੀਤਾ ਹੈ।
ਕਤਰ ਨੇ ਸ਼ੁਰੂ ਕੀਤੀ ਜਾਂਚ
ਇਸ ਘਟਨਾ ਤੋਂ ਬਾਅਦ, ਕਤਰ ਦੀ ਫੌਜ ਅਤੇ ਸਰਕਾਰ ਨੇ ਤਕਨੀਕੀ ਖਰਾਬੀ ਦੇ ਕਾਰਨ ਦਾ ਪਤਾ ਲਗਾਉਣ ਲਈ ਤੁਰੰਤ ਜਾਂਚ ਸ਼ੁਰੂ ਕੀਤੀ। ਇਸ ਘਟਨਾ ਦਾ ਖਾੜੀ ਵਿੱਚ ਤੇਲ ਅਤੇ ਗੈਸ ਦੇ ਸੰਚਾਲਨ ‘ਤੇ ਤੁਰੰਤ ਪ੍ਰਭਾਵ ਨਹੀਂ ਪਿਆ ਹੈ, ਪਰ ਮਾਹਰਾਂ ਦਾ ਕਹਿਣਾ ਹੈ ਕਿ ਅਜਿਹੇ ਹਾਦਸੇ ਖੇਤਰੀ ਅਸਥਿਰਤਾ ਨੂੰ ਹੋਰ ਵਧਾ ਸਕਦੇ ਹਨ। ਕਤਰ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਸਹਾਇਤਾ ਲਈ ਅਪੀਲ ਨਹੀਂ ਕੀਤੀ ਹੈ, ਪਰ ਬਚਾਅ ਕਾਰਜ ਜਾਰੀ ਹਨ। ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਗਈ ਹੈ।











