Homeਦੇਸ਼ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ’ਚ ਬਾਰਾਮਤੀ ਏਅਰਸਟ੍ਰਿਪ ਨੇੜੇ ਪ੍ਰਾਈਵੇਟ ਕੰਪਨੀ ਦਾ ਟ੍ਰੇਨਿੰਗ...

ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ’ਚ ਬਾਰਾਮਤੀ ਏਅਰਸਟ੍ਰਿਪ ਨੇੜੇ ਪ੍ਰਾਈਵੇਟ ਕੰਪਨੀ ਦਾ ਟ੍ਰੇਨਿੰਗ ਜਹਾਜ਼ ਹੋਇਆ ਕ੍ਰੈਸ਼

ਪੁਣੇ : ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ ਅੱਜ ਬਾਰਾਮਤੀ ਏਅਰਸਟ੍ਰਿਪ ਨੇੜੇ ਇੱਕ ਪ੍ਰਾਈਵੇਟ ਕੰਪਨੀ ਦਾ ਟ੍ਰੇਨਿੰਗ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਰਾਹਤ ਦੀ ਗੱਲ ਇਹ ਹੈ ਕਿ ਇਸ ਹਾਦਸੇ ਵਿੱਚ ਕੋਈ ਵੀ ਜ਼ਖਮੀ ਜਾਂ ਮ੍ਰਿਤਕ ਨਹੀਂ ਹੋਇਆ। ਪੁਲਿਸ ਦੇ ਅਨੁਸਾਰ, ਜਹਾਜ਼ ਦੁਪਹਿਰ ਲਗਭਗ 12:30 ਵਜੇ ਏਅਰਸਟ੍ਰਿਪ ਨੇੜੇ ਹਾਦਸਾਗ੍ਰਸਤ ਹੋਇਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਹੋਰ ਅਧਿਕਾਰੀ ਮੌਕੇ ਤੇ ਪਹੁੰਚੇ। ਇਸ ਦੇ ਬਾਅਦ ਜਹਾਜ਼ ਦੇ ਕ੍ਰੈਸ਼ ਹੋਣ ਦੀ ਵਜ੍ਹਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।

ਹਾਦਸੇ ਦੀ ਵਜ੍ਹਾਂ ਨਹੀਂ ਹੋਈ ਸਾਫ

ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੀ ਸਹੀ ਵਜ੍ਹਾ ਦੇ ਬਾਰੇ ਵਿੱਚ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ। ਜਾਂਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਜਹਾਜ਼ ਵਿੱਚ ਤਕਨੀਕੀ ਖਰਾਬੀ ਆਈ ਸੀ ਜਾਂ ਹਾਦਸੇ ਦੇ ਪਿੱਛੇ ਕੋਈ ਦੂਸਰੀ ਵਜ੍ਹਾ ਸੀ। ਅਧਿਕਾਰੀ ਜਹਾਜ਼ ਨਾਲ ਜੁੜੀ ਸਾਰੀ ਤਕਨੀਕੀ ਜਾਣਕਾਰੀਆਂ ਦੀ ਜਾਂਚ ਕਰ ਰਹੇ ਹਨ, ਤਾਂਕਿ ਘਟਨਾ ਦੀ ਅਸਲ ਵਜ੍ਹਾਂ ਸਾਹਮਣੇ ਆ ਸਕੇ।

ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ, “ਇਹ ਹਾਦਸਾ ਏਅਰਸਟ੍ਰਿਪ ਦੇ ਨੇੜੇ ਹੋਇਆ। ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਹਾਜ਼ ਵਿੱਚ ਕੋਈ ਤਕਨੀਕੀ ਖਰਾਬੀ ਸੀ ਜਾਂ ਹਾਦਸਾ ਕਿਸੇ ਹੋਰ ਕਾਰਨ ਕਰਕੇ ਇਹ ਹਾਦਸਾ ਵਾਪਰਿਆ। ਹੁਣੇ ਹਾਦਸੇ ਦੇ ਕਾਰਨ ਬਾਰੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ।” ਹਾਦਸੇ ਵਿੱਚ ਸ਼ਾਮਲ ਜਹਾਜ਼ ਦੀ ਪਛਾਣ ਕਰਵਾਰ ਏਵੀਏਸ਼ਨ ਦੇ ਸਿਖਲਾਈ ਜਹਾਜ਼ ਵਜੋਂ ਹੋਈ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ, ਬਾਰਾਮਤੀ ਏਅਰਪੋਰਟ ਦੇ ਰਨਵੇ ‘ਤੇ ਟੈਕਸੀ ਕਰਦੇ ਸਮੇਂ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚੇ। ਫਿਲਹਾਲ ਜਹਾਜ਼ ਦੇ ਕਰੈਸ਼ ਹੋਣ ਦਾ ਸਹੀ ਵਜ੍ਹਾਂ ਸਾਹਮਣੇ ਨਹੀਂ ਆਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments