Home ਸੰਸਾਰ ਦੱਖਣ-ਪੱਛਮੀ ਕੋਲੰਬੀਆ ’ਚ ਯਾਤਰੀਆਂ ਨਾਲ ਭਰੀਂ ਬੱਸ ’ਚ ਹੋਇਆ ਜ਼ੋਰਦਾਰ ਧਮਾਕਾ,13 ਲੋਕਾਂ...

ਦੱਖਣ-ਪੱਛਮੀ ਕੋਲੰਬੀਆ ’ਚ ਯਾਤਰੀਆਂ ਨਾਲ ਭਰੀਂ ਬੱਸ ’ਚ ਹੋਇਆ ਜ਼ੋਰਦਾਰ ਧਮਾਕਾ,13 ਲੋਕਾਂ ਦੀ ਮੌਤ

0

ਬੋਗੋਟਾ : ਦੱਖਣੀ ਅਮਰੀਕੀ ਮਹਾਂਦੀਪ ਦੇ ਦੇਸ਼ ਕੋਲੰਬੀਆ ਵਿੱਚ ਬੀਤੇ ਦਿਨ ਇੱਕ ਬੱਸ ਵਿੱਚ ਅਚਾਨਕ ਧਮਾਕਾ ਹੋ ਗਿਆ। ਦੱਖਣ-ਪੱਛਮੀ ਕੋਲੰਬੀਆ ਵਿੱਚ ਬੱਸ ਵਿੱਚ ਸ਼ਫ਼ਰ ਕਰ ਰਹੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਵਿਸਫੋਟ ਕੀਤਾ ਗਿਆ। ਇਸ ਹਮਲੇ ਵਿੱਚ 13 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਹੁਣ ਤੱਕ ਦੀ ਜਾਣਕਾਰੀ ਦੇ ਅਨੁਸਾਰ, 38 ਲੋਕ ਜ਼ਖਮੀ ਹੋਏ ਹਨ, ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਕੋਲੰਬੀਆ ਦੇ ਫੌਜ ਮੁਖੀ ਨੇ ਇਸਨੂੰ “ਅੱਤਵਾਦੀ ਹਮਲਾ” ਦੱਸਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਸਬੰਧਤ ਹਿੰਸਾ ਲਗਾਤਾਰ ਵਧ ਰਹੀ ਹੈ।

ਹਮਲੇ ਵਿੱਚ ਪੰਜ ਬੱਚੇ ਵੀ ਜ਼ਖਮੀ

ਉੱਥੇ ਹੀ ਘਟਨਾ ਨੂੰ ਲੈ ਕੇ ਕਾਉਕਾ ਖੇਤਰ ਦੇ ਗਵਰਨਰ ਓਕਟਾਵੀਓ ਗੁਜਮਾਨ ਨੇ ਦੱਸਿਆ ਕਿ ਇਹ ਧਮਾਕਾ ਕਾਜ਼ੀਬੀਓ ਨਗਰਪਾਲਿਕਾ ਵਿੱਚ ਪੈਨ ਅਮਰੀਕਨ ਹਾਈਵੇਅ ‘ਤੇ ਬੱਸ ਦੇ ਲੰਘਣ ਦੌਰਾਨ ਕੀਤਾ ਗਿਆ। ਕਾਉਕਾ ਦੀ ਸਿਹਤ ਸਕੱਤਰ ਕੈਰੋਲੀਨਾ ਕਾਮਾਰਗੋ ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚ ਪੰਜ ਬੱਚੇ ਵੀ ਸ਼ਾਮਲ ਹਨ। ਕੋਲੰਬੀਆ ਦੀਆਂ ਹਥਿਆਰਬੰਦ ਫ਼ੌਜਾਂ ਦੇ ਕਮਾਂਡਰ ਜਨਰਲ ਹਿਊਗੋ ਲੋਪੇਜ਼ ਨੇ ਇੱਕ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਇਹ ਇੱਕ “ਅੱਤਵਾਦੀ ਕਾਰਵਾਈ” ਹੈ ਅਤੇ ਬਦਨਾਮ ਅਪਰਾਧੀ ਇਵਾਨ ਮੋਰਡਿਸਕੋ ਅਤੇ ਜੈਮੇ ਮਾਰਟੀਨੇਜ਼ ਗੈਂਗ ਨੂੰ ਇਸਦੇ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ।

ਦੋ ਸਮੂਹਾਂ ਵਿਚਕਾਰ ਟਕਰਾਅ

ਦਰਅਸਲ ਦੋਵੇਂ ਸਮੂਹ ਹੁਣ ਭੰਗ ਹੋ ਚੁੱਕੇ  ਕੋਲੰਬੀਆ ਦੇ ਇਨਕਲਾਬੀ ਹਥਿਆਰਬੰਦ ਬਲਾਂ ਦੇ ਅਸੰਤੁਸ਼ਟ ਧੜੇ ਹਨ, ਜੋ ਇਸ ਖੇਤਰ ਵਿੱਚ ਸਰਗਰਮ ਹਨ। ਇਨ੍ਹਾਂ ਸਮੂਹਾਂ ਨੇ ਸਰਕਾਰ ਨਾਲ 2016 ਦੇ ਸ਼ਾਂਤੀ ਸਮਝੌਤੇ ਦੀ ਪਾਲਣਾ ਨਹੀਂ ਕੀਤੀ। ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਨਿਰਦੋਸ਼ ਨਾਗਰਿਕਾਂ ਨੂੰ ਮਾਰਿਆ, ਜਿਨ੍ਹਾਂ ਵਿੱਚ ਬਹੁਤ ਸਾਰੇ ਆਦਿਵਾਸੀ ਲੋਕ ਵੀ ਸ਼ਾਮਲ ਹਨ, ਉਹ ਅੱਤਵਾਦੀ, ਫਾਸ਼ੀਵਾਦੀ ਅਤੇ ਨਸ਼ੀਲੇ ਪਦਾਰਥਾਂ ਦੇ ਤਸਕਰ ਹਨ। ਇਹ ਹਾਲ ਹੀ ਦੇ ਦਿਨਾਂ ਵਿੱਚ ਜਨਤਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਧਮਾਕਿਆਂ ਦੀ ਲੜੀ ਵਿੱਚ ਨਵੀਨਤਮ ਹੈ। ਦੱਸ ਦਈਏ ਕਿ ਪਿਛਲੇ ਦੋ ਦਿਨਾਂ ਵਿੱਚ ਦੱਖਣ-ਪੱਛਮੀ ਕੋਲੰਬੀਆ ਵਿੱਚ ਘੱਟੋ-ਘੱਟ 26 ਹਿੰਸਕ ਘਟਨਾਵਾਂ ਵਾਪਰੀਆਂ ਹਨ।

NO COMMENTS

LEAVE A REPLY

Please enter your comment!
Please enter your name here

Exit mobile version