Home ਯੂਪੀ ਖ਼ਬਰਾਂ ਵਾਰਾਣਸੀ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ‘ਚ ਇੱਕ ਯਾਤਰੀ ਨੇ...

ਵਾਰਾਣਸੀ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ‘ਚ ਇੱਕ ਯਾਤਰੀ ਨੇ ਕਾਕਪਿਟ ਦਰਵਾਜ਼ਾ ਖੋਲ੍ਹਣ ਦੀ ਕੀਤੀ ਕੋਸ਼ਿਸ਼

0

ਵਾਰਾਣਸੀ: ਵਾਰਾਣਸੀ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਯਾਤਰੀ ਨੇ ਉਡਾਣ ਦੇ ਵਿਚਕਾਰ ਕਾਕਪਿਟ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਅੱਜ ਸਵੇਰੇ ਬੰਗਲੁਰੂ ਤੋਂ ਰਵਾਨਾ ਹੋਈ ਫਲਾਈਟ IX-1086 ‘ਤੇ ਵਾਪਰੀ। ਯਾਤਰੀ ਕਾਕਪਿਟ ਦਰਵਾਜ਼ੇ ‘ਤੇ ਪਹੁੰਚਿਆ ਅਤੇ ਸਹੀ ਪਾਸਕੋਡ ਵੀ ਦਾਖਲ ਕੀਤਾ, ਜਿਸ ਨਾਲ ਸੁਰੱਖਿਆ ‘ਤੇ ਸਵਾਲ ਖੜ੍ਹੇ ਹੋਏ ਹਨ। ਜਿਵੇਂ ਹੀ ਕੋਡ ਦਰਜ ਹੋਇਆ , ਪਾਇਲਟ ਦੇ ਕੋਲ ਇੱਕ ਅਲਰਟ ਪਹੁੰਚਿਆ ਅਤੇ ਉਨ੍ਹਾਂ ਨੇ ਤੁਰੰਤ ਦਰਵਾਜ਼ਾ ਲੋਕ ਹੀ ਰਹਿਣ ਦਿੱਤਾ , ਕਿਉਂਕਿ ਉਨ੍ਹਾਂ ਨੂੰ ਲੱਗਾ ਕਿ ਇਹ ਹਾਈਜੈਕਿੰਗ ਦੀ ਕੋਸ਼ਿਸ਼ ਹੋ ਸਕਦੀ ਹੈ ।

ਟਾਇਲਟ ਸਮਝ ਕੇ ਖੋਲ ਰਿਹਾ ਸੀ ਕਾਕਪਿਟ ਦਾ ਦਰਵਾਜ਼ਾ ?
ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਯਾਤਰੀ ਪਹਿਲੀ ਵਾਰ ਹਵਾਈ ਯਾਤਰਾ ਕਰਨ ਵਾਲਾ ਸੀ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਉਹ ਕਾਕਪਿਟ ਦੇ ਨੇੜੇ ਕਿਉਂ ਗਿਆ, ਤਾਂ ਉਸਨੇ ਦੱਸਿਆ ਕਿ ਉਸਨੂੰ ਲੱਗਾ ਕਿ ਇਹ ਇੱਕ ਟਾਇਲਟ ਹੈ ਅਤੇ ਉਹ ਇਸਨੂੰ ਖੋਲ੍ਹਣਾ ਚਾਹੁੰਦਾ ਸੀ। ਹਾਲਾਂਕਿ, ਜਿਵੇਂ ਹੀ ਫਲਾਈਟ ਦੇ ਅਮਲੇ ਨੇ ਉਸਨੂੰ ਦੱਸਿਆ ਕਿ ਇਹ ਕਾਕਪਿਟ ਗੇਟ ਹੈ, ਉਹ ਬਿਨਾਂ ਕਿਸੇ ਵਿਰੋਧ ਦੇ ਪਿੱਛੇ ਹਟ ਗਿਆ। ਉਹ ਆਦਮੀ ਅੱਠ ਹੋਰ ਯਾਤਰੀਆਂ ਨਾਲ ਯਾਤਰਾ ਕਰ ਰਿਹਾ ਸੀ ਅਤੇ ਸਾਰੇ ਨੌਂ ਯਾਤਰੀਆਂ ਨੂੰ ਸੀ.ਆਈ.ਐਸ.ਐਫ ਦੇ ਹਵਾਲੇ ਕਰ ਦਿੱਤਾ ਗਿਆ।

ਪਾਇਲਟ ਦੀ ਚੌਕਸੀ ਨਾਲ ਟਲਿਆ ਵੱਡਾ ਹਾਦਸਾ
ਪਾਇਲਟ ਦੀ ਚੌਕਸੀ ਨੇ ਕਿਸੇ ਵੀ ਵੱਡੇ ਖ਼ਤਰੇ ਨੂੰ ਟਾਲ ਦਿੱਤਾ। ਜਿਵੇਂ ਹੀ ਕਾਕਪਿਟ ਲਾਕ ਸਿਸਟਮ ‘ਤੇ ਗਤੀਵਿਧੀ ਦਾ ਪਤਾ ਲੱਗਿਆ, ਪਾਇਲਟ ਨੇ ਸੀ.ਸੀ.ਟੀ.ਵੀ. ਦੀ ਵਰਤੋਂ ਕਰਕੇ ਸਥਿਤੀ ਦੀ ਨਿਗਰਾਨੀ ਕੀਤੀ ਅਤੇ ਤੁਰੰਤ ਦਰਵਾਜ਼ਾ ਬੰਦ ਕਰ ਦਿੱਤਾ। ਘਟਨਾ ਤੋਂ ਬਾਅਦ, ਉਡਾਣ ਵਾਰਾਣਸੀ ਹਵਾਈ ਅੱਡੇ ‘ਤੇ ਬਿਨਾਂ ਕਿਸੇ ਰੁਕਾਵਟ ਦੇ ਉਤਰ ਗਈ।

ਕਿਵੇਂ ਮਿਲਿਆ ਯਾਤਰੀ ਨੂੰ ਪਾਸਕੋਡ ?
ਸਭ ਤੋਂ ਵੱਡਾ ਸਵਾਲ ਇਹ ਹੈ ਕਿ ਯਾਤਰੀ ਨੂੰ ਕਾਕਪਿਟ ਪਾਸਕੋਡ ਕਿਵੇਂ ਮਿਲਿਆ? ਕੀ ਇਹ ਸੁਰੱਖਿਆ ਵਿੱਚ ਕੁਤਾਹੀ ਸੀ ਜਾਂ ਲਾਪਰਵਾਹੀ? ਏਅਰਲਾਈਨ ਅਤੇ ਸੁਰੱਖਿਆ ਏਜੰਸੀਆਂ ਇਸ ਸਮੇਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ।

ਏਅਰ ਇੰਡੀਆ ਦਾ ਬਿਆਨ: ਸੁਰੱਖਿਆ ਵਿੱਚ ਕੋਈ ਚੁਕ ਨਹੀਂ
ਏਅਰ ਇੰਡੀਆ ਐਕਸਪ੍ਰੈਸ ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ “ਇੱਕ ਯਾਤਰੀ ਗਲਤੀ ਨਾਲ ਕਾਕਪਿਟ ਕੋਲ ਪਹੁੰਚ ਗਿਆ, ਇਹ ਸੋਚ ਕੇ ਕਿ ਉਹ ਟਾਇਲਟ ਜਾ ਰਿਹਾ ਹੈ।” ਏਅਰਲਾਈਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਹਾਜ਼ ਦੀ ਸੁਰੱਖਿਆ ਪ੍ਰਣਾਲੀ ਪੂਰੀ ਤਰ੍ਹਾਂ ਕਾਰਜਸ਼ੀਲ ਸੀ ਅਤੇ ਯਾਤਰੀਆਂ ਦੀ ਸੁਰੱਖਿਆ ਲਈ ਕੋਈ ਖ਼ਤਰਾ ਨਹੀਂ ਸੀ। ਵਾਰਾਣਸੀ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਸ਼ੱਕੀ ਸਮੇਤ ਸਾਰੇ 9 ਯਾਤਰੀਆਂ ਨੂੰ ਸੀ.ਆਈ.ਐਸ.ਐਫ. ਦੇ ਹਵਾਲੇ ਕਰ ਦਿੱਤਾ ਗਿਆ, ਅਤੇ ਮਾਮਲੇ ਦੀ ਜਾਂਚ ਜਾਰੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version