Home ਪੰਜਾਬ ਫਿਰੋਜ਼ਪੁਰ ਤੇ ਚੰਡੀਗੜ੍ਹ ਵਿਚਕਾਰ ਜਲਦ ਹੀ ਇੱਕ ਨਵੀਂ ਵੰਦੇ ਭਾਰਤ ਰੇਲਗੱਡੀ ਕੀਤੀ...

ਫਿਰੋਜ਼ਪੁਰ ਤੇ ਚੰਡੀਗੜ੍ਹ ਵਿਚਕਾਰ ਜਲਦ ਹੀ ਇੱਕ ਨਵੀਂ ਵੰਦੇ ਭਾਰਤ ਰੇਲਗੱਡੀ ਕੀਤੀ ਜਾਵੇਗੀ ਸ਼ੁਰੂ

0

ਪੰਜਾਬ: ਫਿਰੋਜ਼ਪੁਰ ਜ਼ਿਲ੍ਹੇ ਦੇ ਲੋਕਾਂ ਲਈ ਇੱਕ ਹੋਰ ਖੁਸ਼ਖ਼ਬਰੀ ਹੈ। ਹੁਣ ਫਿਰੋਜ਼ਪੁਰ ਅਤੇ ਚੰਡੀਗੜ੍ਹ ਵਿਚਕਾਰ ਇੱਕ ਨਵੀਂ “ਵੰਦੇ ਭਾਰਤ” ਐਕਸਪ੍ਰੈਸ ਰੇਲਗੱਡੀ ਸ਼ੁਰੂ ਕੀਤੀ ਜਾਵੇਗੀ।

ਇਸ ਸਬੰਧ ਵਿੱਚ ਜਾਣਕਾਰੀ ਭਾਰਤੀ ਜਨਤਾ ਪਾਰਟੀ ਦੇ ਨੇਤਾ ਕੁਲਵੰਤ ਰਾਏ ਕਟਾਰੀਆ (ਮੁੱਦਕੀ) ਨੇ ਪ੍ਰੈਸ ਰਾਹੀਂ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਰੇਲਗੱਡੀ ਦੀ ਸ਼ੁਰੂਆਤ ਸਬੰਧੀ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਵਿਚਾਰ-ਵਟਾਂਦਰਾ ਹੋਇਆ ਹੈ। ਮੀਟਿੰਗ ਦੌਰਾਨ ਉਨ੍ਹਾਂ ਮੰਤਰੀ ਨੂੰ ਦੱਸਿਆ ਕਿ ਫਿਰੋਜ਼ਪੁਰ ਤੋਂ ਚੰਡੀਗੜ੍ਹ ਤੱਕ ਇੱਕ ਵੰਦੇ ਭਾਰਤ ਰੇਲਗੱਡੀ ਦੀ ਤੁਰੰਤ ਲੋੜ ਹੈ, ਕਿਉਂਕਿ ਇਸ ਰੂਟ ‘ਤੇ ਰੋਜ਼ਾਨਾ ਹਜ਼ਾਰਾਂ ਲੋਕ ਯਾਤਰਾ ਕਰਦੇ ਹਨ।

ਇਸ ‘ਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸਹਿਮਤੀ ਪ੍ਰਗਟਾਈ ਅਤੇ ਭਰੋਸਾ ਦਿੱਤਾ ਕਿ ਫਿਰੋਜ਼ਪੁਰ ਅਤੇ ਚੰਡੀਗੜ੍ਹ ਵਿਚਕਾਰ ਜਲਦੀ ਹੀ ਇੱਕ ਨਵੀਂ ਵੰਦੇ ਭਾਰਤ ਰੇਲਗੱਡੀ ਸ਼ੁਰੂ ਕੀਤੀ ਜਾਵੇਗੀ, ਜੋ ਫਿਰੋਜ਼ਪੁਰ ਜ਼ਿਲ੍ਹੇ ਦੇ ਲੋਕਾਂ ਨੂੰ ਇੱਕ ਹੋਰ ਤੋਹਫ਼ਾ ਅਤੇ ਯਾਤਰੀਆਂ ਨੂੰ ਮਹੱਤਵਪੂਰਨ ਰਾਹਤ ਪ੍ਰਦਾਨ ਕਰੇਗੀ।

NO COMMENTS

LEAVE A REPLY

Please enter your comment!
Please enter your name here

Exit mobile version