Homeਦੇਸ਼ਸਾਲਾਨਾ ਅਮਰਨਾਥ ਯਾਤਰਾ 'ਤੇ ਜਾਣ ਵਾਲੇ 5,335 ਸ਼ਰਧਾਲੂਆਂ ਦਾ ਨਵਾਂ ਜੱਥਾ ਹੋਇਆ...

ਸਾਲਾਨਾ ਅਮਰਨਾਥ ਯਾਤਰਾ ‘ਤੇ ਜਾਣ ਵਾਲੇ 5,335 ਸ਼ਰਧਾਲੂਆਂ ਦਾ ਨਵਾਂ ਜੱਥਾ ਹੋਇਆ ਰਵਾਨਾ

ਜੰਮੂ: ਦੱਖਣੀ ਕਸ਼ਮੀਰ ‘ਚ ਪਵਿੱਤਰ ਅਮਰਨਾਥ ਗੁਫਾ ਦੀ ਸਾਲਾਨਾ ਅਮਰਨਾਥ ਯਾਤਰਾ ‘ਤੇ ਜਾਣ ਵਾਲੇ 5,335 ਸ਼ਰਧਾਲੂਆਂ ਦਾ ਨਵਾਂ ਜੱਥਾ ਬੀਤੀ ਸਵੇਰ ਜੰਮੂ ਦੇ ਭਗਵਤੀ ਨਗਰ ਸਥਿਤ ਬੇਸ ਕੈਂਪ ਤੋਂ ਰਵਾਨਾ ਹੋਇਆ। ਸ਼ਰਧਾਲੂ 232 ਹਲਕੇ ਅਤੇ ਭਾਰੀ ਵਾਹਨਾਂ ਦੇ ਕਾਫਲੇ ਵਿੱਚ ਰਵਾਨਾ ਹੋਏ।

ਜੱਥੇ ਵਿੱਚ 1,736 ਸ਼ਰਧਾਲੂ ਬਾਲਟਾਲ ਬੇਸ ਕੈਂਪ ਲਈ ਅਤੇ 3,599 ਸ਼ਰਧਾਲੂ ਪਹਿਲਗਾਮ ਬੇਸ ਕੈਂਪ ਲਈ ਰਵਾਨਾ ਹੋਏ। ਲਗਭਗ 99 ਵਾਹਨਾਂ ਵਿਚ ਸਵਾਰ 1,736 ਸ਼ਰਧਾਲੂ ਛੋਟੇ ਬਾਲਟਾਲ ਮਾਰਗ ਤੋਂ ਰਵਾਨਾ ਹੋਏ, ਜਿਨ੍ਹਾਂ ਵਿਚ 1219 ਪੁਰਸ਼, 512 ਔਰਤਾਂ, 5 ਬੱਚੇ ਸ਼ਾਮਲ ਸਨ, ਜਦੋਂ ਕਿ 133 ਵਾਹਨਾਂ ਵਿਚ ਸਵਾਰ 3,599 ਸ਼ਰਧਾਲੂਆਂ ਨੇ ਰਵਾਇਤੀ ਪਹਿਲਗਾਮ ਮਾਰਗ ਨੂੰ ਚੁਣਿਆ, ਜਿਸ ਵਿਚ 2692 ਪੁਰਸ਼, 776 ਔਰਤਾਂ, 16 ਬੱਚੇ, 90 ਸਾਧੂ , 24 ਸਾਧਵੀਆਂ ਅਤੇ ਇੱਕ ਕਿੰਨਰ ਸ਼ਾਮਲ ਸਨ। ਬਾਲਟਾਲ ਰੂਟ ਦਾ ਕਾਫਲਾ ਸਵੇਰੇ 2.42 ਵਜੇ ਰਵਾਨਾ ਹੋਇਆ, ਜਦਕਿ ਪਹਿਲਗਾਮ ਰੂਟ ਦਾ ਕਾਫਲਾ 3.10 ਵਜੇ ਰਵਾਨਾ ਹੋਇਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments