Homeਪੰਜਾਬਵਿਸਾਖੀ ਦੇ ਮੌਕੇ ਤੇ ਪਟਿਆਲਾ ਵਿਖੇ ਸਥਿਤ ਗੇੜੀ ਰੂਟ ਮਾਰਕੀਟ 'ਚ ਸੰਗੀਤਮਈ...

ਵਿਸਾਖੀ ਦੇ ਮੌਕੇ ਤੇ ਪਟਿਆਲਾ ਵਿਖੇ ਸਥਿਤ ਗੇੜੀ ਰੂਟ ਮਾਰਕੀਟ ‘ਚ ਸੰਗੀਤਮਈ ਸ਼ਾਮ ਦਾ ਕਰਵਾਇਆ ਗਿਆ ਆਯੋਜਨ

ਪਟਿਆਲਾ : “ਕਿਸ਼ੋਰ ਕੁਮਾਰ ਫੈਨਸ ਕਲਚਰਲ ਐਂਡ ਵੈਲਫ਼ੇਅਰ ਕਲੱਬ (ਰਜਿ:)” ਵਲੋਂ ਵਿਸਾਖੀ ਦੇ ਮੌਕੇ ਤੇ ਪਟਿਆਲਾ ਵਿਖੇ ਸਥਿਤ ਗੇੜੀ ਰੂਟ ਮਾਰਕੀਟ ਵਿਚ ਸੰਗੀਤਮਈ ਸ਼ਾਮ ਦਾ ਆਯੋਜਨ ਕਰਵਾਇਆ ਗਿਆ । ਕਲੱਬ ਦੇ ਪ੍ਰਧਾਨ ਸ਼੍ਰੀ ਰਾਜੀਵ ਵਰਮਾ ਤੇ ਪ੍ਰੈਸ ਸਕੱਤਰ ਸ੍ਰ ਜਗਪ੍ਰੀਤ ਸਿੰਘ ਮਹਾਜਨ ਨੇ ਦਸਿਆ ਕਿ “ਵਿਸਾਖੀ” ਦੇ ਸ਼ੁਭ ਮੌਕੇ ਤੇ ਸ਼੍ਰੀ ਨਿਤਿਨ ਜੈਨ ਅਤੇ ਸ਼੍ਰੀ ਅਨੁਜ ਜੈਨ ਵਲੋਂ ਗੇੜੀ ਰੂਟ ਮਾਰਕੀਟ ਵਿਖੇ ਸ਼੍ਰੀ ਸੁਰਿੰਦਰ ਸ਼ੈਰੀ (ਮਿਊਜ਼ਿਕ ਅਰੇਂਜਰ) ਦੀ ਟੀਮ ਵਲੋਂ ਲਾਈਵ ਬੈੰਡ ਤੇ ਸੰਗੀਤਮਈ ਸ਼ਾਮ ਦਾ ਆਯੋਜਨ ਕੀਤਾ ਗਿਆ ।

ਕਲੱਬ ਦੇ ਮੈਂਬਰ ਮੈਡਮ ਕਲਪਨਾ ਗੁਪਤਾ, ਸ਼੍ਰੀ ਰਾਜੇਸ਼ ਕਪਿਲ, ਸ਼੍ਰੀ ਅਕਾਸ਼ਦੀਪ ਮਰਵਾਹਾ, ਤੋਂ ਇਲਾਵਾ ਸ਼੍ਰੀ ਸੰਤੋਸ਼ ਕਟਾਰੀਆ (ਫੇਮਸ ਸੰਗੀਤ ਡਾਇਰੈਕਟ ), ਗਾਇਕਾ ਮੈਡਮ ਅਰਵਿੰਦਰ ਕੌਰ, ਸ਼੍ਰੀ ਪ੍ਰਿੰਸ ਸ਼ਰਮਾ ਅਤੇ ਤਨਿਸ਼ਕਾ ਉਚੇਚੇ ਤੋਰ ਤੇ ਪਹੁੰਚੇ । ਅਭਿਜੀਤ ਸ਼ਰਮਾ ਵਲੋਂ ਉਸਦੇ ਆਪਣੇ ਲਿਖੇ ਗੀਤ ਨੂੰ ਗਾਇਆ ਗਿਆ । ਸ਼੍ਰੀ ਰਾਜੀਵ ਵਰਮਾ ਵਲੋਂ “ਸਮਾਂ ਹੈ ਸੁਹਾਨਾ”, ਮੈਡਮ ਕਲਪਨਾ ਗੁਪਤਾ ਵਲੋਂ “ਉਨਸੇ ਮਿਲੀ ਨਜ਼ਰ “, ਰਾਜੇਸ਼ ਕਪਿਲ ਵਲੋਂ “ਚਾਹੀਏ ਥੋੜ੍ਹਾ ਪਿਆਰ”, ਮੈਡਮ ਅਰਵਿੰਦਰ ਕੌਰ ਵਲੋਂ “ਯੇ ਮੇਰਾ ਦਿਲ”, ਪ੍ਰਿੰਸ ਸ਼ਰਮਾ ਵਲੋਂ “ਬਦਨ ਪੇ ਸਿਤਾਰੇ” , ਅਭਿਜੀਤ ਸ਼ਰਮਾ ਵਲੋਂ “ਬਚਨਾ ਐ ਹਸੀਨੋ”, ਤਨਿਸ਼ਕਾ ਵਲੋਂ “ਖਾਤੁਬਾ ਖਾਤੁਬਾ” ਗਾਏ ਗੀਤਾਂ ਨੇ ਸਰੋਤਿਆਂ ਨੂੰ ਕੀਲ਼ ਕੇ ਰੱਖ ਦਿੱਤਾ । ਸਟੇਜ ਸਕੱਤਰ ਦੀ ਭੂਮਿਕਾ ਸ਼੍ਰੀ ਰਾਜੀਵ ਵਰਮਾ ਤੇ ਰਾਜੇਸ਼ ਕਪਿਲ ਵਲੋਂ ਬਾਖੂਬੀ ਨਿਭਾਈ ਗਈ । ਅੰਤ ਵਿਚ ਸ਼੍ਰੀ ਨਿਤਿਨ ਜੈਨ ਤੇ ਸ਼੍ਰੀ ਅਨੁਜ ਜੈਨ ਵਲੋਂ ਸਾਰੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments