Home ਸੰਸਾਰ ਅਬੂ ਧਾਬੀ ਜਾ ਰਹੇ ਜਹਾਜ਼ ਦੇ ਵਿੰਗ ‘ਚ ਅਚਾਨਕ ਲੱਗੀ ਭਿਆਨਕ ਅੱਗ

ਅਬੂ ਧਾਬੀ ਜਾ ਰਹੇ ਜਹਾਜ਼ ਦੇ ਵਿੰਗ ‘ਚ ਅਚਾਨਕ ਲੱਗੀ ਭਿਆਨਕ ਅੱਗ

0

ਅਬੂ ਧਾਬੀ : ਅੱਜ ਸਵੇਰੇ ਇੱਕ ਵੱਡਾ ਹਵਾਈ ਹਾਦਸਾ ਉਸ ਸਮੇਂ ਟਲ ਗਿਆ ਜਦੋਂ ਅਬੂ ਧਾਬੀ ਜਾ ਰਹੇ ਇਤਿਹਾਦ ਏਅਰਵੇਜ਼ ਦੇ ਜਹਾਜ਼ ਦੇ ਵਿੰਗ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਉਸ ਸਮੇਂ ਜਹਾਜ਼ ਵਿੱਚ ਲਗਭਗ 280 ਯਾਤਰੀ ਸਵਾਰ ਸਨ। ਸਮੇਂ ਰਹਿੰਦੇ ਪਾਇਲਟਾਂ ਵੱਲੋਂ ਅੱਗ ਦੇਖ ਲਏ ਜਾਣ ਦੇ ਕਾਰਨ ਇੱਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ । ਹਵਾਈ ਅੱਡੇ ਦੇ ਅਧਿਕਾਰੀਆਂ ਨੇ ਇਸ ਜਾਣਕਾਰੀ ਦੀ ਪੁਸ਼ਟੀ ਕੀਤੀ।

ਅਧਿਕਾਰੀਆਂ ਨੇ ਦੱਸਿਆ ਕਿ ਇਤਿਹਾਦ ਏਅਰਵੇਜ਼ ਦਾ ਜਹਾਜ਼ ਉਡਾਣ ਭਰਨ ਦੀ ਤਿਆਰੀ ਕਰ ਰਿਹਾ ਸੀ ਜਦੋਂ ਪਾਇਲਟਾਂ ਨੇ ਅੱਗ ਲੱਗੀ ਦੇਖੀ ਜਿਸ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ ਅਤੇ ਕੋਈ ਜ਼ਖਮੀ ਨਹੀਂ ਹੋਇਆ। ਫਾਇਰਫਾਈਟਰਾਂ ਨੇ ਤੁਰੰਤ ਅੱਗ ਬੁਝਾ ਦਿੱਤੀ ਅਤੇ ਉਡਾਣ ਰੱਦ ਕਰ ਦਿੱਤੀ ਗਈ। ਇਤਿਹਾਦ ਏਅਰਵੇਜ਼ ਤੋਂ ਜਵਾਬ ਮੰਗਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਸੰਪਰਕ ਸਥਾਪਤ ਨਹੀਂ ਹੋ ਸਕਿਆ।

NO COMMENTS

LEAVE A REPLY

Please enter your comment!
Please enter your name here

Exit mobile version