Home ਸੰਸਾਰ ਤੁਰਕੀ ਏਅਰਲਾਈਨਜ਼ ਦੇ ਜਹਾਜ਼ ਦੇ ਟਾਇਰ ਨੂੰ ਅਚਾਨਕ ਲੱਗੀ ਅੱਗ

ਤੁਰਕੀ ਏਅਰਲਾਈਨਜ਼ ਦੇ ਜਹਾਜ਼ ਦੇ ਟਾਇਰ ਨੂੰ ਅਚਾਨਕ ਲੱਗੀ ਅੱਗ

0

ਕਾਠਮੰਡੂ : ਇਸਤਾਂਬੁਲ ਤੋਂ ਕਾਠਮੰਡੂ ਪਹੁੰਚੇ ਟਰਕਿਸ਼ ਏਅਰਲਾਈਨਜ਼ ਦੇ ਜਹਾਜ਼ TK726 ਵਿੱਚ ਅੱਜ ਸਵੇਰੇ ਕਰੀਬ ਪੌਣੇ ਸੱਤ ਵਜੇ ਲੈਂਡਿੰਗ ਵੇਲੇ ਅੱਗ ਲੱਗ ਗਈ। ਜਹਾਜ਼ ਦੇ ਪਹੀਆਂ ਤੋਂ ਅੱਗ ਦੀਆਂ ਲਪਟਾਂ ਉੱਠਦਿਆਂ ਹੀ ਫਾਇਰ ਬ੍ਰਿਗੇਡ ਨੇ ਤੁਰੰਤ ਕਾਰਵਾਈ ਕਰਕੇ ਇਸਨੂੰ ਕੰਟਰੋਲ ਕਰ ਲਿਆ। ਨੇਪਾਲ ਸਿਵਲ ਏਵੀਏਸ਼ਨ ਅਥਾਰਟੀ ਦੇ ਮੁਤਾਬਕ, ਜਹਾਜ਼ ਵਿੱਚ 4 ਬੱਚਿਆਂ ਸਮੇਤ ਕੁੱਲ 277 ਯਾਤਰੀ ਸਵਾਰ ਸਨ।

ਯਾਤਰੀਆਂ ਨੂੰ ਬਚਾਉਣ ਦੇ ਲਈ ਐਮਰਜੈਂਸੀ ਦਰਵਾਜ਼ੇ ਖੋਲ੍ਹ ਦਿੱਤੇ ਗਏ, ਅਤੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਬਚਾਅ ਕਾਰਜ ਦੇ ਦੌਰਾਨ, ਕੁਝ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਾਣਕਾਰੀ ਦੇ ਅਨੁਸਾਰ, ਜਹਾਜ਼ ‘ਤੇ ਕੁਝ ਸਾਮਾਨ ਅਤੇ ਲਾਸ਼ਾਂ ਵੀ ਮੌਜੂਦ ਸਨ। ਸੂਚਨਾ ਅਧਿਕਾਰੀ ਗਿਆਨੇਂਦਰ ਭੁੱਲ ਨੇ ਸਾਰੇ ਯਾਤਰੀਆਂ ਦੇ ਸੁਰੱਖਿਅਤ ਹੋਣ ਦੀ ਪੁਸ਼ਟੀ ਕੀਤੀ ਹੈ।

ਰਨਵੇਅ ਬੰਦ ਹੋਣ ਕਾਰਨ ਆਸਮਾਨ ’ਚ ਫਸਿਆ ਜ਼ਹਾਜ

ਹਾਦਸੇ ਤੋਂ ਬਾਅਦ, ਤੁਰਕੀ ਏਅਰਲਾਈਨਜ਼ ਦਾ ਜਹਾਜ਼ ਰਨਵੇਅ ‘ਤੇ ਰੁਕ ਗਿਆ, ਜਿਸ ਨਾਲ ਅੰਤਰਰਾਸ਼ਟਰੀ ਉਡਾਣਾਂ ਵਿੱਚ ਭਾਰੀ ਵਿਘਨ ਪਿਆ। ਵੱਡੇ ਜਹਾਜ਼ਾਂ ਲਈ ਰਨਵੇਅ ਦੀ ਅਣਹੋਂਦ ਕਾਰਨ, ਬਹੁਤ ਸਾਰੀਆਂ ਉਡਾਣਾਂ ਨੂੰ ਹਵਾ ਵਿੱਚ ਰੋਕ ਦਿੱਤਾ ਗਿਆ।

ਦਿੱਲੀ ਤੋਂ ਏਅਰ ਇੰਡੀਆ ਦੀਆਂ ਉਡਾਣਾਂ AI 215 ਅਤੇ ਸ਼ਾਰਜਾਹ ਤੋਂ G9 536 ਨੂੰ ਤੁਰੰਤ ਲੈਂਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸੇ ਤਰ੍ਹਾਂ, ਭੂਟਾਨ, ਦੁਬਈ, ਕੁਆਲਾਲੰਪੁਰ ਅਤੇ ਗੁਆਂਗਜ਼ੂ ਤੋਂ ਆਉਣ ਵਾਲੀਆਂ ਉਡਾਣਾਂ ਨੂੰ ਕਾਠਮੰਡੂ ਦੇ ਉੱਪਰ ਚੱਕਰ ਲਗਾਉਣ ਲਈ ਮਜਬੂਰ ਕੀਤਾ ਗਿਆ।

NO COMMENTS

LEAVE A REPLY

Please enter your comment!
Please enter your name here

Exit mobile version