Home ਦੇਸ਼ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇਂ ’ਚ ਸਥਿਤ ਦੋ ਦੁਕਾਨਾਂ ’ਚ ਲੱਗੀ ਭਿਆਨਕ ਅੱਗ

ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇਂ ’ਚ ਸਥਿਤ ਦੋ ਦੁਕਾਨਾਂ ’ਚ ਲੱਗੀ ਭਿਆਨਕ ਅੱਗ

0

ਪੁੰਛ : ਅੱਜ  ਸਵੇਰੇ ਲਗਭਗ 02:40 ਵਜੇ ਸ਼ਹਿਰ ਪੁੰਛ ਦੇ ਮੁੱਖ ਬਾਜ਼ਾਰ ਵਿੱਚ ਕਾਲਿਕਾ ਮੰਦਰ ਦੇ ਨੇੜੇ ਅੱਗ ਲੱਗਣ ਦੀ ਸੂਚਨਾ ਮਿਲੀ। ਇਹ ਅੱਗ ਪੁੰਛ ਸ਼ਹਿਰ (ਤਹਿਸੀਲ ਹਵੇਲੀ ਪੁੰਛ) ਦੇ ਵਸਨੀਕ ਕਮਲ ਕਿਸ਼ੋਰ ਸਿੰਘ (ਪਿਤਾ ਰਤਨ ਸਿੰਘ) ਅਤੇ ਰਾਜੇਸ਼ ਚੰਦਰ (ਪਿਤਾ ਮਹੇਸ਼ ਚੰਦਰ) ਦੀਆਂ ਦੋ ਦੁਕਾਨਾਂ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ ਹੈ, ਜਿਸ ਨਾਲ ਦੁਕਾਨਾਂ ਵਿੱਚ ਪਿਆ ਸਾਮਾਨ ਸੜ ਗਿਆ। ਹਾਲਾਂਕਿ, ਇਸ ਹਾਦਸੇ ਵਿੱਚ ਕਿਸੇ ਦੀ ਜਾਨ ਨਹੀਂ ਗਈ। ਫਾਇਰ ਐਂਡ ਐਮਰਜੈਂਸੀ ਸੇਵਾ, ਪੁਲਿਸ ਅਤੇ ਸਥਾਨਕ ਲੋਕਾਂ ਨੇ ਅੱਗ ਬੁਝਾ ਦਿੱਤੀ। ਬਾਅਦ ਵਿੱਚ, ਡੀਵਾਈਐਸਪੀ (ਹੈੱਡਕੁਆਰਟਰ) ਅਤੇ ਐਸਐਚਓ ਪੁੰਛ ਮੌਕੇ ‘ਤੇ ਪਹੁੰਚੇ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version