Home ਸੰਸਾਰ ਬੋਸਨੀਆ ਦੇ ਉੱਤਰ-ਪੂਰਬੀ ਸ਼ਹਿਰ ਤੁਜ਼ਲਾ ’ਚ ਰਿਹਾਇਸ਼ੀ ਇਮਾਰਤ ਨੂੰ ਲੱਗੀ ਭਿਆਨਕ ਅੱਗ,...

ਬੋਸਨੀਆ ਦੇ ਉੱਤਰ-ਪੂਰਬੀ ਸ਼ਹਿਰ ਤੁਜ਼ਲਾ ’ਚ ਰਿਹਾਇਸ਼ੀ ਇਮਾਰਤ ਨੂੰ ਲੱਗੀ ਭਿਆਨਕ ਅੱਗ, 10 ਲੋਕਾਂ ਦੀ ਹੋਈ ਮੌਤ

0

ਬਾਲਕਨ : ਬੋਸਨੀਆ ਦੇ ਉੱਤਰ-ਪੂਰਬੀ ਸ਼ਹਿਰ ਤੁਜ਼ਲਾ ਵਿੱਚ ਇੱਕ ਰਿਹਾਇਸ਼ੀ ਇਮਾਰਤ ਨੂੰ ਅੱਗ ਲੱਗਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ। ਇੱਕ ਅਧਿਕਾਰੀ ਅਤੇ ਬੋਸਨੀਆ ਮੀਡੀਆ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ। ਰੋਜ਼ਾਨਾ ਅਖ਼ਬਾਰ ‘ਦਨੇਵਨੀ ਅਵਾਜ’ ਨੇ ਦੱਸਿਆ ਕਿ ਇਮਾਰਤ ਦੀ ਇੱਕ ਉੱਪਰਲੀ ਮੰਜ਼ਿਲ ’ਤੇ ਅੱਗ ਲੱਗਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਤੱਕ ਘੱਟੋ-ਘੱਟ 20 ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹੋਰ ਵੀ ਜ਼ਖਮੀ ਹੋਣ ਦਾ ਖਦਸ਼ਾ ਹੈ।

ਨੇਤਾ ਨੇ ਕੀ ਕਿਹਾ?

ਕੈਂਟੋਨਲ ਨੇਤਾ ਇਰਫਾਨ ਹਾਲੀਲਾਗਿਕ ਨੇ ਦੱਸਿਆ ਕਿ , ਮੌਤਾਂ ਹੋਈਆਂ ਨੇ, ਪਰ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਲੋਕ ਮਾਰੇ ਗਏ। ਹਾਲੀਲਾਗਿਕ ਨੇ ਕਿਹਾ, “ਅਸੀਂ ਹੁਣ ਵਿਚਾਰ ਕਰ ਰਹੇ ਹਾਂ ਕਿ ਵਸਨੀਕਾਂ ਨੂੰ ਕਿੱਥੇ ਠਹਿਰਾਇਆ ਜਾਵੇ।” ਅਖ਼ਬਾਰਾਂ ਅਤੇ ਹੋਰ ਬੋਸਨੀਆਈ ਮੀਡੀਆ ਸੰਸਥਾਵਾਂ ਨੇ ਭਿਆਨਕ ਅੱਗ ਦੀਆਂ ਖ਼ਬਰਾਂ ਪੁਲਿਸ ਸੂਤਰਾਂ ਦੇ ਹਵਾਲੇ ਨਾਲ ਪ੍ਰਕਾਸ਼ਿਤ ਕੀਤੀਆਂ ਹਨ, ਪਰ ਪੁਲਿਸ ਨੇ ਅਜੇ ਤੱਕ ਜਨਤਕ ਤੌਰ ‘ਤੇ ਵੇਰਵਿਆਂ ਦੀ ਪੁਸ਼ਟੀ ਨਹੀਂ ਕੀਤੀ।

ਇਮਾਰਤ ਨੂੰ ਕਰਵਾਇਆ ਗਿਆ ਖਾਲੀ

ਇਮਾਰਤ ਦੀ ਤੀਜੀ ਮੰਜ਼ਿਲ ‘ਤੇ ਰਹਿਣ ਵਾਲੀ ਰੁਜ਼ਾ ਕਾਜਿਕ ਨੇ ਆਖਿਆ ਕਿ ਉਹ ਸੌਣ ਚਲੀ ਗਈ ਸੀ, ਤਦੋਂ ਹੀ ਉਨ੍ਹਾਂ ਨੇ ‘ਜ਼ੋਰਦਾਰ ਆਵਾਜ਼’ ਸੁਣੀ ਅਤੇ ਉੱਪਰਲੀਆਂ ਮੰਜ਼ਿਲਾਂ ਤੋਂ ਅੱਗ ਦੀਆਂ ਲਪਟਾਂ ਵੇਖੀਆਂ। ਮੀਡੀਆ ਵਿੱਚ ਜਾਰੀ ਘਟਨਾ ਸਥਾਨ ਦੀਆਂ ਤਸਵੀਰਾਂ ਵਿੱਚ ਰਿਹਾਇਸ਼ੀ ਇਮਾਰਤ ਦੀ ਇੱਕ ਮੰਜ਼ਿਲ ‘ਤੇ ਅੱਗ ਲੱਗੀ ਦਿਖਾਈ ਦੇ ਰਹੀ ਹੈ। ਅੱਗ ‘ਤੇ ਕਾਬੂ ਪਾਉਣ ਤੋਂ ਬਾਅਦ ਫਾਇਰ ਬ੍ਰਿਗੇਡ ਵਾਲਿਆਂ ਨੇ ਇਮਾਰਤ ਨੂੰ ਖਾਲੀ ਕਰਵਾ ਦਿੱਤਾ ਸੀ।

ਅੱਗ ਲੱਗਣ ਦੇ ਕਾਰਨਾਂ ਦੀ ਕੀਤੀ ਜਾਵੇਗੀ ਜਾਂਚ

ਅਧਿਕਾਰੀਆਂ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਹਾਲਾਤ ਆਮ ਹੋਣ ‘ਤੇ ਜਾਂਚ ਸ਼ੁਰੂ ਕੀਤੀ ਜਾਵੇਗੀ। ਬੋਸਨੀਆਈ ਆਗੂਆਂ, ਜਿਨ੍ਹਾਂ ਵਿੱਚ ਦੇਸ਼ ਦੇ ਤਿੰਨ-ਪੱਖੀ ਪ੍ਰੈਜ਼ੀਡੈਂਸੀ ਦੇ ਚੇਅਰਮੈਨ ਜ਼ੇਲਜਕੋ ਕੋਮਸਿਕ ਵੀ ਸ਼ਾਮਲ ਹਨ, ਨੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਮੁਸਲਿਮ-ਕਰੋਏਸ਼ੀਆਈ ਕੌਮ ਦੇ ਪ੍ਰਧਾਨ ਮੰਤਰੀ ਨਰਮਿਨ ਨਿਕਸਿਕ ਨੇ ਅੱਗ ਨੂੰ “ਇੱਕ ਵੱਡੀ ਆਫ਼ਤ” ਦੱਸਿਆ।

NO COMMENTS

LEAVE A REPLY

Please enter your comment!
Please enter your name here

Exit mobile version