Homeਸੰਸਾਰਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਖੇ ਸਥਿਤ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਾਰਗੋ ਟਰਮੀਨਲ...

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਖੇ ਸਥਿਤ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਾਰਗੋ ਟਰਮੀਨਲ ‘ਤੇ ਲੱਗੀ ਭਿਆਨਕ ਅੱਗ

 ਬੰਗਲਾਦੇਸ਼ : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਖੇ ਸਥਿਤ ਅੰਤਰਰਾਸ਼ਟਰੀ ਹਵਾਈ ਅੱਡੇ ਦੇ ‘ਕਾਰਗੋ ਕੰਪਲੈਕਸ’ ਵਿੱਚ ਬੀਤੇ ਦਿਨ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਅਧਿਕਾਰੀਆਂ ਨੂੰ ਸਾਰੀਆਂ ਉਡਾਣਾਂ ਦਾ ਸੰਚਾਲਨ ਮੁਅੱਤਲ ਕਰਨਾ ਪਿਆ। ਅੱਗ ਤੋਂ ਬਾਅਦ ਹਵਾਈ ਅੱਡੇ ਦੇ ਆਲੇ-ਦੁਆਲੇ ਸੰਘਣਾ ਕਾਲਾ ਧੂੰਆਂ ਛਾ ਗਿਆ। ਘਟਨਾ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਤੁਰੰਤ ਕੋਈ ਖ਼ਬਰ ਨਹੀਂ ਹੈ। ਬੰਗਲਾਦੇਸ਼ ਸਿਵਲ ਏਵੀਏਸ਼ਨ ਅਥਾਰਟੀ (CAAB) ਨੇ ਕਿਹਾ ਕਿ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਦੁਪਹਿਰ ਵੇਲੇ ਅੱਗ ਲੱਗ ਗਈ, ਜਿਸ ਤੋਂ ਬਾਅਦ ਦੋ ਦਰਜਨ ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਤਾਇਨਾਤ ਕੀਤਾ ਗਿਆ ਅਤੇ ਵਾਧੂ ਟੀਮਾਂ ਮੌਕੇ ‘ਤੇ ਭੇਜੀਆਂ ਗਈਆਂ।

ਫਾਇਰ ਸਰਵਿਸ ਦੇ ਬੁਲਾਰੇ ਤਲਹਾ ਬਿਨ ਜਾਸਿਮ ਨੇ ਕਿਹਾ, “ਸਾਨੂੰ ਦੁਪਹਿਰ 2:30 ਵਜੇ ਸੂਚਨਾ ਮਿਲੀ ਅਤੇ ਹਵਾਈ ਅੱਡੇ ‘ਤੇ ਤਾਇਨਾਤ ਫਾਇਰ ਇੰਜਣਾਂ ਦੀ ਸਹਾਇਤਾ ਲਈ ਹੋਰ ਫਾਇਰ ਇੰਜਣ ਭੇਜੇ ਗਏ।” ਉਨ੍ਹਾਂ ਕਿਹਾ ਕਿ 36 ਫਾਇਰ ਇੰਜਣ ਅੱਗ ਬੁਝਾਉਣ ਵਿੱਚ ਲੱਗੇ ਹੋਏ ਹਨ। CAAB ਅਧਿਕਾਰੀਆਂ ਨੇ ਕਿਹਾ ਕਿ ਹਵਾਈ ਸੈਨਾ ਦੇ ਫਾਇਰ ਇੰਜਣ ਵੀ ਬਚਾਅ ਕਾਰਜ ਵਿੱਚ ਸ਼ਾਮਲ ਹੋ ਗਏ ਹਨ।

ਸੀ.ਏ.ਏ.ਬੀ. ਦੇ ਇੱਕ ਬੁਲਾਰੇ ਨੇ ਕਿਹਾ, ‘‘ਅਗਲੀ ਸੂਚਨਾ ਤੱਕ ਸਾਰੇ ਜਹਾਜ਼ਾਂ ਦੇ ਉਤਰਨ ਅਤੇ ਉਡਾਨ ਭਰਨ ਉੱਤੇ ਰੋਕ ਲਾ ਦਿੱਤੀ ਗਈ ਹੈ। ਸਾਡੇ ਸਾਰੇ ਜਹਾਜ਼ ਸੁਰੱਖਿਅਤ ਹਨ।” ਢਾਕਾ ਵਿੱਚ ਉਤਰਨ ਵਾਲੀਆਂ ਵੱਖ-ਵੱਖ ਏਅਰਲਾਈਨਾਂ ਦੀਆਂ ਉਡਾਣਾਂ ਨੂੰ ਅਲੱਗ-ਅਲੱਗ ਅੰਤਰਰਾਸ਼ਟਰੀ ਹਵਾਈ ਅੱਡਿਆਂ ਉੱਤੇ ਭੇਜ ਦਿੱਤਾ ਗਿਆ। ਸਥਾਨਕ ਮੀਡੀਆ ਰਿਪੋਰਟ ਅਨੁਸਾਰ, ਕਾਰਗੋ ਖੇਤਰ ਵਿੱਚ ਰੱਖੇ ਰਸਾਇਣਾਂ ਨੇ ਅੱਗ ਬੁਝਾਉਣ ਵਾਲਿਆਂ ਲਈ ਇੱਕ ਵੱਡੀ ਚੁਣੌਤੀ ਪੇਸ਼ ਕੀਤੀ। ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਫੌਜ, ਹਵਾਈ ਫੌਜ, ਜਲ ਸੈਨਾ ਅਤੇ ਬਾਰਡਰ ਗਾਰਡ ਬੰਗਲਾਦੇਸ਼ (ਬੀ.ਜੀ.ਬੀ.) ਦੇ ਜਵਾਨ ਅੱਗ ਬੁਝਾਉਣ ਅਤੇ ਬਚਾਅ ਕੰਮਾਂ ਵਿੱਚ ਸ਼ਾਮਲ ਹੋਏ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments