Homeਪੰਜਾਬਲੁਧਿਆਣਾ ਸ਼ਹਿਰ ਦੇ ਲੋਹਾਰਾ ਇਲਾਕੇ ’ਚ ਸਿਲੰਡਰ ਦੀ ਪਾਈਪ ਫਟਣ ਕਾਰਨ ਹੋਇਆ...

ਲੁਧਿਆਣਾ ਸ਼ਹਿਰ ਦੇ ਲੋਹਾਰਾ ਇਲਾਕੇ ’ਚ ਸਿਲੰਡਰ ਦੀ ਪਾਈਪ ਫਟਣ ਕਾਰਨ ਹੋਇਆ ਜ਼ੋਰਦਾਰ ਧਮਾਕਾ

ਲੁਧਿਆਣਾ : ਉਦਯੋਗਿਕ ਸ਼ਹਿਰ ਦੇ ਲੋਹਾਰਾ ਇਲਾਕੇ ਵਿੱਚ ਮੰਗਲਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ। ਰਸੋਈ ਗੈਸ ਸਿਲੰਡਰ ਦੀ ਪਾਈਪ ਫਟਣ ਕਾਰਨ ਇੱਕ ਜ਼ੋਰਦਾਰ ਧਮਾਕਾ ਹੋਇਆ, ਜਿਸ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ।

ਚਸ਼ਮਦੀਦਾਂ ਦੇ ਅਨੁਸਾਰ ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਆਸ-ਪਾਸ ਦੇ ਲੋਕ ਡਰ ਗਏ। ਜ਼ਖਮੀ ਵਿਅਕਤੀ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ, ਲੁਧਿਆਣਾ ਪਹੁੰਚਾਇਆ ਗਿਆ। ਉਸਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਰੈਫਰ ਕਰ ਦਿੱਤਾ। ਫਿਲਹਾਲ ਪੀੜਤ ਦਾ ਇਲਾਜ ਜਾਰੀ ਹੈ। ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਪ੍ਰਸ਼ਾਸਨ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments