Homeਯੂਪੀ ਖ਼ਬਰਾਂਉੱਤਰ ਪ੍ਰਦੇਸ਼ ਦੇ ਕਾਨਪੁਰ ਸ਼ਹਿਰ ਦੇ ਅਧੀਨ ਮਿਸ਼ਰੀ ਬਾਜ਼ਾਰ ’ਚ ਹੋਇਆ ਵੱਡਾ...

ਉੱਤਰ ਪ੍ਰਦੇਸ਼ ਦੇ ਕਾਨਪੁਰ ਸ਼ਹਿਰ ਦੇ ਅਧੀਨ ਮਿਸ਼ਰੀ ਬਾਜ਼ਾਰ ’ਚ ਹੋਇਆ ਵੱਡਾ ਧਮਾਕਾ,10-12 ਲੋਕ ਹੋਏ ਜ਼ਖ਼ਮੀ

ਕਾਨਪੁਰ : ਉੱਤਰ ਪ੍ਰਦੇਸ਼ ਦੇ ਕਾਨਪੁਰ ਸ਼ਹਿਰ ਦੇ ਮੂਲਗੰਜ ਥਾਣਾ ਖੇਤਰ ਦੇ ਅਧੀਨ ਮਿਸ਼ਰੀ ਬਾਜ਼ਾਰ ਵਿੱਚ ਇੱਕ ਵੱਡਾ ਧਮਾਕਾ ਹੋਇਆ। ਇਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਇਹ ਧਮਾਕਾ ਇੱਕ ਮਸਜਿਦ ਦੇ ਨੇੜੇ ਹੋਇਆ। ਆਵਾਜ਼ ਇੰਨੀ ਜ਼ੋਰਦਾਰ ਸੀ ਕਿ ਲਗਭਗ 500 ਮੀਟਰ ਦੇ ਘੇਰੇ ਵਿੱਚ ਸੁਣਾਈ ਦਿੱਤੀ। ਲੋਕ  ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ। ਦੱਸਿਆ ਜਾ ਰਿਹਾ ਹੈ ਕਿ ਇਸ ਧਮਾਕੇ ਦੀ ਚਪੇਟ ਵਿੱਚ 10-12 ਲੋਕ ਜ਼ਖਮੀ ਹੋ ਗਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਨੇੜਲੇ ਕਈ ਘਰਾਂ ਦੇ ਸ਼ੀਸ਼ੇ ਟੁੱਟ ਗਏ ਅਤੇ ਕਈ ਕੰਧਾਂ ਵਿੱਚ ਦਰਾਰ ਪੜ ਗਈ।

ਪੁਲਿਸ ਦਾ ਦਾਅਵਾ ਹੈ ਕਿ ਵਿਸਪੋਟ ਦੋ ਸਕੂਟਰਾਂ ਵਿੱਚ ਹੋਇਆ। ਪੁਲਿਸ ਕਮਿਸ਼ਨਰ ਰਘੂਵੀਰ ਲਾਲ ਮੌਕੇ ‘ਤੇ ਪਹੁੰਚੇ ਅਤੇ ਜਾਣਕਾਰੀ ਲਈ। ਉਹ ਜ਼ਖਮੀਆਂ ਦਾ ਹਾਲ ਜਾਨਣ ਲਈ ਉਰਸੁਲਾ ਹਸਪਤਾਲ ਵੀ ਗਏ ਅਤੇ ਜ਼ਖਮੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਗੱਲਬਾਤ ਵੀ ਕੀਤੀ। ਫਿਲਹਾਲ ਪੁਲਿਸ ਦੇ ਨਾਲ-ਨਾਲ ਸਥਾਨਕ ਇੰਟੈਲੀਜੈਂਸ ਯੂਨਿਟ ਜਾਂਚ ਵਿੱਚ ਜੁਟ ਗਈ ਹੈ। ਕੁਝ ਦੂਰੀ ‘ਤੇ ਹੀ ਕੋਤਵਾਲੀ ਅਤੇ ਮਰਕਜ਼ ਮਸਜਿਦ ਹੈ। ਨੇੜੇ ਹੀ ਵੱਡੀ ਗਿਣਤੀ ਵਿੱਚ ਪਟਾਕਿਆਂ ਦੀਆਂ ਫੁਟਕਲ ਦੁਕਾਨਾਂ ਵੀ ਲੱਗਦੀਆਂ ਹਨ।

ਫੋਰੈਂਸਿਕ ਟੀਮ ਘਟਨਾ ਸਥਾਨ ‘ਤੇ ਪਹੁੰਚੀ

ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਮਿਸ਼ਰੀ ਬਾਜ਼ਾਰ ਦੇ ਰਹਿਣ ਵਾਲੇ ਅਬਦੁਲ ਹਮੀਦ ਦੀ ਖਿਡੌਣਿਆਂ ਦੀ ਦੁਕਾਨ ਹੈ। ਉਸਦੀ ਦੁਕਾਨ ਦੇ ਬਾਹਰ ਸੜਕ ‘ਤੇ ਦੋ ਸਕੂਟਰ ਖੜ੍ਹੇ ਸਨ। ਉਸੇ ਵੇਲੇ ਦੋਵੇਂ ਸਕੂਟੀਆਂ ਵਿੱਚ ਇੱਕੋ ਜਿਹਾ ਤੇਜ਼ ਧਮਾਕਾ ਹੋਇਆ। ਸਕੂਟੀਆਂ ਵਿੱਚੋਂ ਨਿਕਲੇ ਅੱਗ ਦੇ ਗੁਬਾਰ ਨਾਲ ਦੁਕਾਨਾਂ ‘ਤੇ ਖੜ੍ਹੇ ਅਤੇ ਉੱਥੋਂ ਲੰਘ ਰਹੇ ਲੋਕ ਝੁਲਸ ਗਏ। ਉੱਥੇ ਹੀ, ਧਮਾਕੇ ਨਾਲ ਦੋਵੇਂ ਸਕੂਟੀਆਂ ਦੇ ਪਰਖੱਚੇ ਉੱਡ ਗਏ। ਧਮਾਕਾ ਕਿਵੇਂ ਹੋਇਆ ਇਸ ਗੱਲ ਦਾ ਪਤਾ ਲਗਾਉਣ ਲਈ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਮੌਕੇ ‘ਤੇ ਕਾਨਪੁਰ ਪੁਲਿਸ ਕਮਿਸ਼ਨਰ ਰਘੂਵਰ ਲਾਲ ਅਤੇ ਜੁਆਇੰਟ ਪੁਲਿਸ ਕਮਿਸ਼ਨਰ ਆਸ਼ੂਤੋਸ਼ ਕੁਮਾਰ ਪਹੁੰਚ ਗਏ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments