Home ਦੇਸ਼ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਟਲਿਆ ਵੱਡਾ ਹਾਦਸਾ

ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਟਲਿਆ ਵੱਡਾ ਹਾਦਸਾ

0

ਨਵੀਂ ਦਿੱਲੀ : ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGI ਹਵਾਈ ਅੱਡੇ) ‘ਤੇ ਟੈਕਸੀਗ (ਜਹਾਜ ਨੂੰ ਪਾਰਕ ਕਰਨਾ )ਦੇ ਦੌਰਾਨ ਸਪਾਈਸਜੈੱਟ ਦਾ ਇੱਕ ਜਹਾਜ਼ ਅਕਾਸਾ ਏਅਰ ਦੇ ਜਹਾਜ਼ ਨਾਲ ਟਕਰਾ ਗਿਆ। ਇਸ ਘਟਨਾ ਵਿੱਚ ਸਪਾਈਸਜੈੱਟ ਜਹਾਜ਼ ਦੇ ਸੱਜੇ ਵਿੰਗਲੇਟ ਨੂੰ ਨੁਕਸਾਨ ਪਹੁੰਚਿਆ, ਜਿਸ ਦੇ ਬਾਅਦ ਜਹਾਜ਼ ਨੂੰ ਜ਼ਮੀਨ ‘ਤੇ ਰੋਕ ਦਿੱਤਾ ਗਿਆ।

ਸਪਾਈਸਜੈੱਟ ਦੇ ਬੁਲਾਰੇ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, “ਅੱਜ ਯਾਨੀ 16 ਅਪ੍ਰੈਲ, 2026 ਨੂੰ ਸਪਾਈਸਜੈੱਟ ਦਾ ਇੱਕ B737-700 ਜਹਾਜ਼ ਦਿੱਲੀ ਹਵਾਈ ਅੱਡੇ ‘ਤੇ ਪਾਰਕ ਕਰਦੇ ਸਮੇਂ ਗਰਾਉਂਡ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਘਟਨਾ ਵਿੱਚ ਜਹਾਜ਼ ਦਾ ਸੱਜਾ ਵਿੰਗਲੇਟ ਨੁਕਸਾਨਿਆ ਗਿਆ ਸੀ, ਜਦੋਂ ਕਿ ਦੂਜੀ ਏਅਰਲਾਈਨ ਦੇ ਜਹਾਜ਼ ਦੇ ਖੱਬੇ ਹੱਥ ਦੇ ਹਰੀਜੱਟਲ ਸਟੈਬੀਲਾਈਜ਼ਰ ਨੂੰ ਵੀ ਨੁਕਸਾਨ ਪਹੁੰਚਿਆ ਸੀ। ਸਾਵਧਾਨੀ ਦੇ ਤੌਰ ‘ਤੇ, ਇਸ ਸਪਾਈਸਜੈੱਟ ਜਹਾਜ਼ ਨੂੰ ਦਿੱਲੀ ਹਵਾਈ ਅੱਡੇ ‘ਤੇ ਹੀ ਗ੍ਰਾਊਂਡ ਕਰ ਦਿੱਤਾ ਗਿਆ ਹੈ।

ਅਕਾਸਾ ਏਅਰ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ, “16 ਅਪ੍ਰੈਲ, 2026 ਨੂੰ, ਦਿੱਲੀ ਤੋਂ ਹੈਦਰਾਬਾਦ ਜਾ ਰਹੀ ਅਕਾਸਾ ਏਅਰ ਦੀ ਉਡਾਣ QP-1406 ਨੂੰ ਬੇਅ ਵਾਪਸ ਜਾਣ ਲਈ ਮਜਬੂਰ ਹੋਣਾ ਪਿਆ। ਅਕਾਸਾ ਏਅਰ ਦਾ ਜਹਾਜ਼ ਬੇ ਏਰੀਆ ਵਿੱਚ ਖੜ੍ਹਾ ਸੀ ਜਦੋਂ ਇਹ ਕਿਸੇ ਹੋਰ ਏਅਰਲਾਈਨ ਦੇ ਜਹਾਜ਼ ਨਾਲ ਟਕਰਾ ਗਿਆ। “ਸਾਰੇ ਯਾਤਰੀਆਂ ਅਤੇ ਚਾਲਕ ਦਲ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਏਅਰਲਾਈਨ ਦੇ ਗਰਾਊਂਡ ਸਟਾਫ ਨੇ ਯਾਤਰੀਆਂ ਨੂੰ ਜਲਦੀ ਤੋਂ ਜਲਦੀ ਹੈਦਰਾਬਾਦ ਲਿਜਾਣ ਲਈ ਵਿਕਲਪਕ ਪ੍ਰਬੰਧ ਕੀਤੇ।”

ਦੋਵਾਂ ਏਅਰਲਾਈਨਾਂ ਨੇ ਕਿਹਾ ਕਿ ਸਬੰਧਤ ਅਧਿਕਾਰੀਆਂ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version