ਸੁਰੰਕੋਟ : ਸੁਰੰਕੋਟ ਸੈਕਟਰ ਦੇ ਹਰੀ ਪਿੰਡ ਨੇੜੇ ਭੋਰੀਵਾਲਾ ਢੋਕ ਵਿਖੇ ਅੱਜ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਤਲਾਸ਼ੀ ਮੁਹਿੰਮ ਦੌਰਾਨ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ.) ਅਤੇ 37 ਰਾਸ਼ਟਰੀ ਰਾਈਫਲਜ਼ (ਆਰ.ਆਰ) ਦੀ ਸਾਂਝੀ ਟੀਮ ਨੇ ਭਾਰੀ ਮਾਤਰਾ ਵਿੱਚ ਗੋਲਾ ਬਾਰੂਦ ਬਰਾਮਦ ਕੀਤਾ। ਬਰਾਮਦ ਹੋਏ ਸਾਮਾਨ ਨੂੰ ਅਗਲੇਰੀ ਜਾਂਚ ਲਈ ਜ਼ਬਤ ਕਰ ਲਿਆ ਗਿਆ ਹੈ।
ਬਰਾਮਦ ਕੀਤੇ ਅਸਲੇ ਵਿੱਚ ਸ਼ਾਮਲ ਹਨ:
AK-47 ਕਾਰਤੂਸ ਦੇ 117 ਰੌਂਦ
9mm ਪਿਸਤੌਲ ਕਾਰਤੂਸ ਦੇ 17 ਰੌਂਦ
AK-47 ਦੇ 2 ਮੈਗਜ਼ੀਨ












