Homeਦੇਸ਼ਜੰਮੂ ਦੇ ਨਾਲ-ਨਾਲ ਊਧਮਪੁਰ ਤੋਂ ਮਾਤਾ ਖੀਰ ਭਵਾਨੀ ਲਈ ਦੇ ਦਰਸ਼ਨਾਂ ਲਈ...

ਜੰਮੂ ਦੇ ਨਾਲ-ਨਾਲ ਊਧਮਪੁਰ ਤੋਂ ਮਾਤਾ ਖੀਰ ਭਵਾਨੀ ਲਈ ਦੇ ਦਰਸ਼ਨਾਂ ਲਈ ਕਸ਼ਮੀਰੀ ਪੰਡਤਾਂ ਦਾ ਇੱਕ ਸਮੂਹ ਹੋਇਆ ਰਵਾਨਾ

ਜੰਮੂ: ਮੇਲਾ ਖੀਰ ਭਵਾਨੀ ਕਸ਼ਮੀਰੀ ਪੰਡਤਾਂ ਦਾ ਸਭ ਤੋਂ ਵੱਡਾ ਅਤੇ ਪਵਿੱਤਰ ਸਾਲਾਨਾ ਤਿਉਹਾਰ ਹੈ, ਜੋ ਜੰਮੂ-ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਦੇ ਤੁਲਮੁੱਲਾ ਪਿੰਡ ਵਿੱਚ ਦੇਵੀ ਰਾਗਣਿਆ (ਮਾਤਾ ਖੀਰ ਭਵਾਨੀ) ਨੂੰ ਸਮਰਪਿਤ ਹੈ। ਇਹ ਸਮਾਗਮ ਹਰ ਸਾਲ ਜੇਠ ਮਹੀਨੇ ਦੇ ਸ਼ੁਕਲ ਪੱਖ ਦੀ ਅਸ਼ਟਮੀ ਨੂੰ ਹੁੰਦਾ ਹੈ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਲ ਹੁੰਦੇ ਹਨ।

ਇਸ ਕਾਰਨ ਅੱਜ ਜੰਮੂ ਦੇ ਨਾਲ-ਨਾਲ ਊਧਮਪੁਰ ਤੋਂ ਕਸ਼ਮੀਰੀ ਪੰਡਤਾਂ ਦਾ ਇੱਕ ਸਮੂਹ ਯਾਤਰਾ ਲਈ ਰਵਾਨਾ ਹੋਇਆ। ਨਗਰੋਟਾ ਤੋਂ ਭਾਰਤੀ ਜਨਤਾ ਪਾਰਟੀ ਦੀ ਵਿਧਾਇਕ ਦੀਵਾਨੀ ਰਾਣਾ ਨੇ 9000 ਸ਼ਰਧਾਲੂਆਂ ਨੂੰ ਲੈ ਕੇ 200 ਬੱਸਾਂ ਨੂੰ ਇਸ ਮੇਲੇ ਲਈ ਹਰੀ ਝੰਡੀ ਦਿੱਤੀ। ਇਸ ਸਮੇਂ ਜੰਮੂ-ਕਸ਼ਮੀਰ ਪੁਲਿਸ ਦੇ ਡੀ.ਆਈ.ਜੀ. ਸ਼੍ਰੀਧਰ ਪਾਟਿਲ ਵੀ ਮੌਜੂਦ ਸਨ।

ਊਧਮਪੁਰ ਤੋਂ ਵੀ ਦੋ ਸਰਕਾਰੀ ਬੱਸਾਂ ਵਿੱਚ 50 ਦੇ ਕਰੀਬ ਕਸ਼ਮੀਰੀ ਪੰਡਿਤ ਯਾਤਰਾ ਲਈ ਰਵਾਨਾ ਹੋਏ, ਜਿਨ੍ਹਾਂ ਵਿੱਚ ਪੁਰਸ਼ ਅਤੇ ਔਰਤਾਂ ਸ਼ਾਮਲ ਸਨ। ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਪੰਡਿਤਾਂ ਦਾ ਕਹਿਣਾ ਸੀ ਕਿ ਉਹ ਹਰ ਸਾਲ ਮਾਤਾ ਰਾਣੀ ਨੂੰ ਅਰਦਾਸ ਕਰਦੇ ਹਨ ਕਿ ਉਨ੍ਹਾਂ ਦੀ ਘਰ ਵਾਪਸੀ ਹੋ ਸਕੇ ਅਤੇ ਉਨ੍ਹਾਂ ਦਾ ਸਪਨਾ ਹੈ ਕਿ ਉਹ ਅਗਲੇ ਸਾਲ ਆਪਣੇ ਘਰਾਂ ਤੋਂ ਹੀ ਮਾਤਾ ਰਾਣੀ ਦੇ ਦਰਸ਼ਨਾਂ ਦੇ ਲਈ ਜਾਣ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments