Home ਪੰਜਾਬ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਸਕੀਮ ਤਹਿਤ ਲੜਕੀਆਂ ਦੇ ਲਈ ਮੁਫ਼ਤ ਸੈਲਫ-ਡਿਫੈਂਸ ਟ੍ਰੇਨਿੰਗ...

‘ਬੇਟੀ ਬਚਾਓ, ਬੇਟੀ ਪੜ੍ਹਾਓ’ ਸਕੀਮ ਤਹਿਤ ਲੜਕੀਆਂ ਦੇ ਲਈ ਮੁਫ਼ਤ ਸੈਲਫ-ਡਿਫੈਂਸ ਟ੍ਰੇਨਿੰਗ ਕੈਂਪ ਇਸ ਦਿਨ ਹੋਵੇਗਾ ਸ਼ੁਰੂ

0

ਪਟਿਆਲਾ : ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਲੜਕੀਆਂ ਨੂੰ ਆਤਮ-ਨਿਰਭਰ, ਆਤਮ-ਵਿਸ਼ਵਾਸੀ ਅਤੇ ਸੁਰੱਖਿਅਤ ਬਣਾਉਣ ਦੇ ਉਦੇਸ਼ ਨਾਲ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਸਕੀਮ ਤਹਿਤ ਮੁਫ਼ਤ ਸੈਲਫ-ਡਿਫੈਂਸ (ਆਤਮ-ਰੱਖਿਆ) ਟ੍ਰੇਨਿੰਗ ਕੈਂਪ ਡਿਪਟੀ ਕਮਿਸ਼ਨਰ ਪਟਿਆਲਾ ਡਾ. ਹਿਮਾਂਸ਼ੂ ਅਗਰਵਾਲ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪਟਿਆਲਾ ਅਤੇ ਜ਼ਿਲ੍ਹਾ ਖੇਡ ਅਫ਼ਸਰ, ਪਟਿਆਲਾ ਵੱਲੋਂ 13 ਜੁਲਾਈ ਤੋਂ 18 ਜੁਲਾਈ 2026 ਤੱਕ ਪੋਲੋ ਗਰਾਊਂਡ, ਪਟਿਆਲਾ ਵਿਖੇ ਸ਼ਾਮ 4:00 ਵਜੇ ਤੋਂ 5:00 ਵਜੇ ਤੱਕ ਕਰਵਾਇਆ ਜਾਵੇਗਾ।

ਇਸ ਟ੍ਰੇਨਿੰਗ ਕੈਂਪ ਵਿੱਚ ਭਾਗ ਲੈਣ ਦੀ ਇੱਛਾ ਰੱਖਣ ਵਾਲੀਆਂ ਲੜਕੀਆਂ ਲਈ ਗੂਗਲ ਫਾਰਮ ਰਾਹੀਂ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੈ। ਚਾਹਵਾਨ ਉਮੀਦਵਾਰ https://tinyurl.com/yc8yhyx5 ‘ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੀਆਂ ਹਨ। ਰਜਿਸਟਰਡ ਉਮੀਦਵਾਰਾਂ ਨੂੰ 10 ਜੁਲਾਈ 2026 ਨੂੰ ਸ਼ਾਮ 4:00 ਵਜੇ ਪੋਲੋ ਗਰਾਊਂਡ, ਪਟਿਆਲਾ ਵਿਖੇ ਰਿਪੋਰਟ ਕਰਨ ਲਈ ਕਿਹਾ ਗਿਆ ਹੈ।

ਜ਼ਿਲ੍ਹਾ ਪ੍ਰਸ਼ਾਸਨ ਨੇ ਵੱਧ ਤੋਂ ਵੱਧ ਲੜਕੀਆਂ ਨੂੰ ਇਸ ਮੁਫ਼ਤ ਟ੍ਰੇਨਿੰਗ ਕੈਂਪ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਤਾਂ ਜੋ ਉਹ ਆਤਮ-ਰੱਖਿਆ ਦੇ ਹੁਨਰ ਸਿੱਖ ਕੇ ਹਰ ਸਥਿਤੀ ਵਿੱਚ ਆਤਮ-ਵਿਸ਼ਵਾਸ ਨਾਲ ਆਪਣੀ ਸੁਰੱਖਿਆ ਕਰ ਸਕਣ।

NO COMMENTS

LEAVE A REPLY

Please enter your comment!
Please enter your name here

Exit mobile version