Homeਪੰਜਾਬਅੰਮ੍ਰਿਤਸਰ ਦੇ ਕਟਰਾ ਜੈਮਲ ਸਿੰਘ ਇਲਾਕੇ ’ਚ ਸਥਿਤ ਭਾਰਤੀ ਸਟੇਟ ਬੈਂਕ ਦੀ...

ਅੰਮ੍ਰਿਤਸਰ ਦੇ ਕਟਰਾ ਜੈਮਲ ਸਿੰਘ ਇਲਾਕੇ ’ਚ ਸਥਿਤ ਭਾਰਤੀ ਸਟੇਟ ਬੈਂਕ ਦੀ ਸ਼ਾਖਾ ਅਚਾਨਕ ਲੱਗੀ ਅੱਗ

ਅੰਮ੍ਰਿਤਸਰ : ਕਟਰਾ ਜੈਮਲ ਸਿੰਘ ਇਲਾਕੇ ਵਿੱਚ ਸਥਿਤ ਭਾਰਤੀ ਸਟੇਟ ਬੈਂਕ ਦੀ ਸ਼ਾਖਾ ਵਿੱਚ ਅੱਜ ਤਕਰੀਬਨ ਸਵੇਰੇ 6 ਵਜੇ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਖਾ ਵਿੱਚ ਲੱਗੇ ਏ.ਟੀ.ਐਮ. ਨਾਲ ਜੁੜੇ ਇਲੈਕਟ੍ਰਿਕ ਪੈਨਲ ਵਿੱਚ ਹੋਇਆ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਏ.ਟੀ.ਐਮ. ਦੀ ਸੁਰੱਖਿਆ ਵਿੱਚ ਤਾਇਨਾਤ ਗਾਰਡ ਨੇ ਪੈਨਲ ਵਿੱਚੋਂ ਧੂੰਆਂ ਉੱਠਦਾ ਦੇਖਿਆ ਅਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।

ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਦੇ ਨਾਲ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ 2 ਘੰਟੇ ਤੱਕ ਸਖ਼ਤ ਮਿਹਨਤ ਕਰਕੇ ਅੱਗ ‘ਤੇ ਕਾਬੂ ਪਾਇਆ। ਸ਼ੁਕਰ ਹੈ ਕਿ ਅੱਗ ਬੈਂਕ ਦੇ ਅੰਦਰ ਜ਼ਿਆਦਾ ਨਹੀਂ ਫੈਲੀ ਅਤੇ ਫਾਇਰ ਬ੍ਰਿਗੇਡ ਵਿਭਾਗ ਨੇ ਆਲੇ-ਦੁਆਲੇ ਦੀਆਂ ਬਿਲਡਿੰਗਾਂ ਤੱਕ ਅੱਗ ਨੂੰ ਫੈਲਣ ਨਹੀਂ ਦਿੱਤਾ। ਜਿਸ ਨਾਲ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਹਾਲਾਂਕਿ, ਏ.ਟੀ.ਐਮ. ਅਤੇ ਉਸ ਨਾਲ ਜੁੜੇ ਕੁਝ ਇਲੈਕਟ੍ਰੋਨਿਕ ਉਪਕਰਣ ਅੰਸ਼ਕ ਰੂਪ ਵਿੱਚ ਨੁਕਸਾਨੇ ਗਏ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments