Homeਦੇਸ਼ਚਮੋਲੀ ਜ਼ਿਲ੍ਹੇ 'ਚ ਬਦਰੀਨਾਥ ਰਾਸ਼ਟਰੀ ਰਾਜਮਾਰਗ 'ਤੇ ਇੱਕ ਬੱਸ ਹੋਈ ਹਾਦਸਾਗ੍ਰਸਤ ,...

ਚਮੋਲੀ ਜ਼ਿਲ੍ਹੇ ‘ਚ ਬਦਰੀਨਾਥ ਰਾਸ਼ਟਰੀ ਰਾਜਮਾਰਗ ‘ਤੇ ਇੱਕ ਬੱਸ ਹੋਈ ਹਾਦਸਾਗ੍ਰਸਤ , 6 ਫੌਜ ਦੇ ਜਵਾਨਾਂ ਸਮੇਤ 7 ਲੋਕ ਗੰਭੀਰ ਜ਼ਖਮੀ

ਉਤਰਾਖੰਡ : ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਬਦਰੀਨਾਥ ਰਾਸ਼ਟਰੀ ਰਾਜਮਾਰਗ ‘ਤੇ ਅੱਜ ਇੱਕ ਬੱਸ ਹਾਦਸਾਗ੍ਰਸਤ ਹੋ ਗਈ, ਜਿਸ ਵਿੱਚ 6 ਫੌਜ ਦੇ ਜਵਾਨਾਂ ਸਮੇਤ 7 ਲੋਕ ਗੰਭੀਰ ਜ਼ਖਮੀ ਹੋ ਗਏ। ਚਮੋਲੀ ਜ਼ਿਲ੍ਹਾ ਮੈਜਿਸਟ੍ਰੇਟ ਡਾ. ਸੰਦੀਪ ਤਿਵਾੜੀ ਨੇ ਦੱਸਿਆ ਕਿ ਇਹ ਹਾਦਸਾ ਨੰਦਪ੍ਰਯਾਗ ਦੇ ਨੇੜੇ ਸੋਨਲਾ ਖੇਤਰ ਵਿੱਚ ਵਾਪਰਿਆ, ਜਿੱਥੇ ਸੈਨਿਕਾਂ ਨਾਲ ਭਰੀ ਬੱਸ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਸੜਕ ‘ਤੇ ਪਲਟ ਗਈ।

ਉਨ੍ਹਾਂ ਕਿਹਾ ਕਿ ਜੋਸ਼ੀਮਠ ਤੋਂ ਰਾਏਵਾਲਾ ਜਾ ਰਹੀ ਇਸ ਬੱਸ ਵਿੱਚ ਡਰਾਈਵਰ ਸਮੇਤ ਕੁੱਲ 31 ਫੌਜੀ ਜਵਾਨ ਯਾਤਰਾ ਕਰ ਰਹੇ ਸਨ। ਹਾਦਸੇ ਵਿੱਚ 6 ਫੌਜ ਦੇ ਜਵਾਨ ਅਤੇ ਬੱਸ ਡਰਾਈਵਰ ਗੰਭੀਰ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਕਰਨਪ੍ਰਯਾਗ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਬਾਕੀ ਸਾਰੇ ਸੈਨਿਕ ਮਾਮੂਲੀ ਜ਼ਖਮੀ ਹੋਏ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments