Homeਯੂਪੀ ਖ਼ਬਰਾਂਨਵੰਬਰ ਦੇ ਪਹਿਲੇ ਦਿਨ ਹੀ ਮਹਿੰਗਾਈ ਦਾ ਝਟਕਾ, CNG ਦੀ ਵਧੀਆਂ ਕੀਮਤਾਂ

ਨਵੰਬਰ ਦੇ ਪਹਿਲੇ ਦਿਨ ਹੀ ਮਹਿੰਗਾਈ ਦਾ ਝਟਕਾ, CNG ਦੀ ਵਧੀਆਂ ਕੀਮਤਾਂ

ਲਖਨਊ: ਦੀਵਾਲੀ ਤੋਂ ਪਹਿਲਾਂ ਆਮ ਲੋਕਾਂ ਦੀ ਜੇਬ ‘ਤੇ ਮਹਿੰਗਾਈ ਦਾ ਇੱਕ ਹੋਰ ਬੋਝ ਪੈ ਗਿਆ ਹੈ। ਉੱਤਰ ਪ੍ਰਦੇਸ਼ ਵਿੱਚ 1 ਨਵੰਬਰ ਤੋਂ ਸੀ.ਐੱਨ.ਜੀ. ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਹਨ। ਗ੍ਰੀਨ ਗੈਸ ਲਿਮਟਿਡ (GGL) ਵੱਲੋਂ ਵੱਖ-ਵੱਖ ਸ਼ਹਿਰਾਂ ਵਿੱਚ ਸੀ.ਐੱਨ.ਜੀ. ਦੇ ਰੇਟ 1 ਰੁਪਏ ਤੋਂ ਲੈ ਕੇ 2.25 ਰੁਪਏ ਪ੍ਰਤੀ ਕਿਲੋ ਤੱਕ ਵਧਾਏ ਗਏ ਹਨ। ਕੰਪਨੀ ਨੇ ਇਸ ਵਾਧੇ ਪਿੱਛੇ ਗਲੋਬਲ ਸਪਲਾਈ ਸੰਕਟ ਅਤੇ ਵਧਦੀ ਲਾਗਤ ਨੂੰ ਕਾਰਨ ਦੱਸਿਆ ਹੈ।

ਨਵੀਆਂ ਕੀਮਤਾਂ ਮੁਤਾਬਕ ਲਖਨਊ ਅਤੇ ਆਗਰਾ ਵਿੱਚ ਸੀ.ਐੱਨ.ਜੀ. 1 ਰੁਪਿਆ ਪ੍ਰਤੀ ਕਿਲੋ ਮਹਿੰਗੀ ਹੋ ਗਈ ਹੈ। ਲਖਨਊ ਵਿੱਚ ਹੁਣ ਇਸ ਦੀ ਕੀਮਤ 107 ਰੁਪਏ ਤੋਂ ਵਧ ਕੇ 108 ਰੁਪਏ ਪ੍ਰਤੀ ਕਿਲੋ ਹੋ ਗਈ ਹੈ।

ਇਸੇ ਤਰ੍ਹਾਂ ਆਗਰਾ ਵਿੱਚ ਵੀ 1 ਰੁਪਏ ਦਾ ਵਾਧਾ ਕੀਤਾ ਗਿਆ ਹੈ। ਅਯੁੱਧਿਆ ਅਤੇ ਸੁਲਤਾਨਪੁਰ ਵਿੱਚ ਸੀ.ਐੱਨ.ਜੀ. ਦੇ ਰੇਟ 1 ਰੁਪਿਆ ਵਧਣ ਤੋਂ ਬਾਅਦ 106 ਰੁਪਏ ਪ੍ਰਤੀ ਕਿਲੋ ਹੋ ਗਏ ਹਨ।

ਗ੍ਰੀਨ ਗੈਸ ਲਿਮਟਿਡ ਵੱਲੋਂ ਸਭ ਤੋਂ ਵੱਧ ਵਾਧਾ ਉੱਨਾਵ ਵਿੱਚ ਕੀਤਾ ਗਿਆ ਹੈ। ਇੱਥੇ ਸੀ.ਐੱਨ.ਜੀ. ਦੀ ਕੀਮਤ ਵਿੱਚ 2.25 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਬਾਅਦ ਨਵੀਂ ਕੀਮਤ 106 ਰੁਪਏ ਪ੍ਰਤੀ ਕਿਲੋ ਹੋ ਗਈ ਹੈ।

ਗ੍ਰੀਨ ਗੈਸ ਲਿਮਟਿਡ, ਗੇਲ ਇੰਡੀਆ ਲਿਮਟਿਡ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦਾ ਸਾਂਝਾ ਉੱਦਮ ਹੈ। ਇਸ ਦੀ ਸਥਾਪਨਾ 7 ਅਕਤੂਬਰ 2005 ਨੂੰ ਹੋਈ ਸੀ। ਫਿਲਹਾਲ ਉੱਤਰ ਪ੍ਰਦੇਸ਼ ਵਿੱਚ ਕੰਪਨੀ ਵੱਲੋਂ ਲਖਨਊ, ਆਗਰਾ, ਅਯੁੱਧਿਆ, ਸੁਲਤਾਨਪੁਰ ਅਤੇ ਉੱਨਾਵ ਵਿੱਚ ਸੀ.ਐੱਨ.ਜੀ. ਸਪਲਾਈ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments