Homeਹਰਿਆਣਾਸਾਬਕਾ ਵਿਧਾਇਕ ਨਰੇਸ਼ ਯਾਦਵ ਦਾ ਹੋਇਆ ਦੇਹਾਂਤ

ਸਾਬਕਾ ਵਿਧਾਇਕ ਨਰੇਸ਼ ਯਾਦਵ ਦਾ ਹੋਇਆ ਦੇਹਾਂਤ

ਅਟੇਲੀ: ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਦੀ ਅਟੇਲੀ ਵਿਧਾਨ ਸਭਾ ਸੀਟ ਤੋਂ ਸਾਬਕਾ ਵਿਧਾਇਕ ਨਰੇਸ਼ ਯਾਦਵ (Naresh Yadav) ਦਾ ਅੱਜ ਯਾਨੀ ਮੰਗਲਵਾਰ (5 ਨਵੰਬਰ) ਨੂੰ ਦੇਹਾਂਤ ਹੋ ਗਿਆ। ਨਰੇਸ਼ ਯਾਦਵ 61 ਸਾਲ ਦੇ ਸਨ। ਲੰਬੇ ਸਮੇਂ ਤੋਂ ਪੇਟ ਦੀ ਇਨਫੈਕਸ਼ਨ ਕਾਰਨ ਉਹ ਗੁਰੂਗ੍ਰਾਮ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਇੱਥੇ ਹੀ ਉਨ੍ਹਾਂ ਨੇ ਆਖਰੀ ਸਾਹ ਲਿਆ।

ਸਾਬਕਾ ਵਿਧਾਇਕ ਦੇ ਦੋਸਤ ਰਾਕੇਸ਼ ਪ੍ਰਧਾਨ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਰੱਤਕਲਾਂ ਵਿਖੇ ਕੀਤਾ ਜਾਵੇਗਾ।

ਨਰੇਸ਼ ਯਾਦਵ ਦਾ ਜਨਮ 1 ਫਰਵਰੀ 1963 ਨੂੰ ਹੋਇਆ ਸੀ। ਉਹ ਹਰਿਆਣਾ ਯੁਵਾ ਕਿਸਾਨ ਸੰਘਰਸ਼ ਸਮਿਤੀ ਦੇ ਪ੍ਰਧਾਨ ਵੀ ਰਹੇ ਸਨ। 2005 ਵਿੱਚ, ਉਨ੍ਹਾਂ ਨੇ ਕਾਂਗਰਸ ਦੇ ਰਾਓ ਨਰਿੰਦਰ ਸਿੰਘ ਨੂੰ ਹਰਾ ਕੇ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ।

ਉਨ੍ਹਾਂ ਦੇ ਸਾਥੀ ਵਕੀਲ ਮੁਕੇਸ਼ ਕੁਮਾਰ ਅਤੇ ਤੇਲੂ ਸਰਪੰਚ ਨੇ ਦੱਸਿਆ ਕਿ ਭਾਵੇਂ ਨਰੇਸ਼ ਯਾਦਵ ਕਾਂਗਰਸੀ ਆਗੂ ਸਨ ਪਰ ਇਸ ਵਾਰ ਉਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਇਨੈਲੋ ਬਸਪਾ ਉਮੀਦਵਾਰ ਠਾਕੁਰ ਅਤਰਲਾਲ ਦੀ ਹਮਾਇਤ ਕੀਤੀ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments