Homeਸੰਸਾਰਕਿਊਬਾ ਦੇਸ਼ ਦੀ ਕਿਰਤ ਮੰਤਰੀ ਨੂੰ ਇਕ ਗੈਰ-ਜ਼ਿੰਮੇਵਾਰਾਨਾ ਬਿਆਨ ਦੇਣਾ ਪਿਆ ਮਹਿੰਗਾ

ਕਿਊਬਾ ਦੇਸ਼ ਦੀ ਕਿਰਤ ਮੰਤਰੀ ਨੂੰ ਇਕ ਗੈਰ-ਜ਼ਿੰਮੇਵਾਰਾਨਾ ਬਿਆਨ ਦੇਣਾ ਪਿਆ ਮਹਿੰਗਾ

ਕਿਊਬਾ : ਕਿਊਬਾ ਵਿੱਚ ਗਰੀਬੀ ਅਤੇ ਆਰਥਿਕ ਸੰਕਟ ਨੇ ਹੁਣ ਸੱਤਾ ਦੇ ਗਲਿਆਰਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਦੇਸ਼ ਦੀ ਕਿਰਤ ਮੰਤਰੀ ਦਾ ਇਕ ਗੈਰ-ਜ਼ਿੰਮੇਵਾਰਾਨਾ ਬਿਆਨ ਇੰਨਾ ਮਹਿੰਗਾ ਸਾਬਤ ਹੋਇਆ ਕਿ ਰਾਸ਼ਟਰਪਤੀ ਨੂੰ ਖੁਦ ਦਖਲ ਦੇਣਾ ਪਿਆ ਅਤੇ ਉਨ੍ਹਾਂ ਤੋਂ ਅਸਤੀਫ਼ਾ ਮੰਗਣਾ ਪਿਆ। ਮੰਤਰੀ ਨੇ ਭਿਖਾਰੀਆਂ ਦੀ ਹੋਂਦ ਤੋਂ ਇਨਕਾਰ ਕਰਦੇ ਹੋਏ ਅਜਿਹੀ ਟਿੱਪਣੀ ਕੀਤੀ ਸੀ, ਜਿਸ ਨੇ ਪਹਿਲਾਂ ਹੀ ਪਰੇਸ਼ਾਨ ਜਨਤਾ ਦੇ ਜ਼ਖ਼ਮਾਂ ‘ਤੇ ਲੂਣ ਛਿੜਕਿਆ।

ਕਿਊਬਾ ਦੀ ਕਿਰਤ ਅਤੇ ਸਮਾਜਿਕ ਸੁਰੱਖਿਆ ਮੰਤਰੀ ਮਾਰਟਾ ਏਲੇਨਾ ਫੀਟੋ-ਕੈਬਰੇਰਾ ਨੇ ਹਾਲ ਹੀ ਵਿੱਚ ਸੰਸਦ ਵਿੱਚ ਦਾਅਵਾ ਕੀਤਾ ਸੀ ਕਿ ਕਿਊਬਾ ਵਿੱਚ ਕੋਈ ਭਿਖਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਕੂੜਾ ਚੁੱਕਦੇ ਜਾਂ ਸੜਕਾਂ ‘ਤੇ ਭੀਖ ਮੰਗਦੇ ਦਿਖਾਈ ਦਿੰਦੇ ਹਨ ਉਹ ਅਸਲ ਵਿੱਚ ਸਖ਼ਤ ਮਿਹਨਤ ਤੋਂ ਬਚਣ ਲਈ ਅਜਿਹਾ ਕਰਦੇ ਹਨ। ਇਸ ਬਿਆਨ ਨੇ ਕਿਊਬਾ ਦੇ ਲੋਕਾਂ ਭੜਕ ਉੱਠੇ ਹਨ , ਜੋ ਪਹਿਲਾਂ ਹੀ ਮਹਿੰਗਾਈ, ਭੋਜਨ ਸੰਕਟ ਅਤੇ ਬੇਰੁਜ਼ਗਾਰੀ ਨਾਲ ਜੂਝ ਰਹੇ ਹਨ। ਸੋਸ਼ਲ ਮੀਡੀਆ ਤੋਂ ਲੈ ਕੇ ਸੰਸਦ ਤੱਕ ਵਿਰੋਧ ਦੀ ਲਹਿਰ ਦੌੜ ਗਈ। ਰਾਸ਼ਟਰਪਤੀ ਮਿਗੁਏਲ ਡਿਆਜ਼-ਕੈਨਲ ਨੂੰ ਇਹ ਵੀ ਕਹਿਣਾ ਪਿਆ ਕਿ ਦੇਸ਼ ਦੀ ਲੀਡਰਸ਼ਿਪ ਲੋਕਾਂ ਦੀ ਸੱਚਾਈ ਤੋਂ ਮੂੰਹ ਨਹੀਂ ਮੋੜ ਸਕਦੀ।

ਮਨੁੱਖੀ ਅਧਿਕਾਰ ਕਾਰਕੁਨਾਂ ਦੇ ਜ਼ੋਰਦਾਰ ਵਿਰੋਧ ਅਤੇ ਦਬਾਅ ਤੋਂ ਬਾਅਦ, ਮੰਤਰੀ ਨੂੰ ਆਖਰਕਾਰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ। ਕਿਊਬਾ ਸਰਕਾਰ ਨੇ ਵੀ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਰ ਲਿਆ। ਪਿਛਲੇ ਕੁਝ ਸਾਲਾਂ ਵਿੱਚ ਦੇਸ਼ ਵਿੱਚ ਗਰੀਬੀ ਤੇਜ਼ੀ ਨਾਲ ਵਧੀ ਹੈ। ਸਰਕਾਰੀ ਅੰਕੜਿਆਂ ਅਨੁਸਾਰ, ਕਿਊਬਾ ਦੀ ਜੀ.ਡੀ.ਪੀ. ਸਾਲ 2024 ਵਿੱਚ 1.1% ਡਿੱਗ ਗਈ ਅਤੇ ਪੰਜ ਸਾਲਾਂ ਵਿੱਚ ਕੁੱਲ ਗਿਰਾਵਟ 11% ਤੱਕ ਪਹੁੰਚ ਗਈ ਹੈ। ਵਧਦੀ ਮਹਿੰਗਾਈ ਅਤੇ ਖਾਣ-ਪੀਣ ਦੀਆਂ ਵਸਤਾਂ ਦੀ ਘਾਟ ਨੇ ਸਥਿਤੀ ਨੂੰ ਹੋਰ ਵੀ ਵਿਗਾੜ ਦਿੱਤਾ ਹੈ, ਜਿਸ ਕਾਰਨ ਬਹੁਤ ਸਾਰੇ ਲੋਕ ਸੜਕਾਂ ‘ਤੇ ਭੀਖ ਮੰਗਣ ਲਈ ਮਜਬੂਰ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments