HomeCanadaਕੈਨੇਡਾ 'ਚ ਸਿੱਖ ਤੇ ਮੁਸਲਿਮ ਭਾਈਚਾਰੇ ਨੂੰ ਲੱਗਾ ਵੱਡਾ ਝਟਕਾ

ਕੈਨੇਡਾ ‘ਚ ਸਿੱਖ ਤੇ ਮੁਸਲਿਮ ਭਾਈਚਾਰੇ ਨੂੰ ਲੱਗਾ ਵੱਡਾ ਝਟਕਾ

ਮੌਂਟਰੀਅਲ: ਕੈਨੇਡਾ ਦੀ ਸਰਵਉੱਚ ਅਦਾਲਤ ਨੇ ਇੱਕ ਇਤਿਹਾਸਕ ਅਤੇ ਸੰਵੇਦਨਸ਼ੀਲ ਫੈਸਲਾ ਸੁਣਾਉਂਦਿਆਂ ਕਿਊਬਿਕ ਸੂਬੇ ਦੇ ਉਸ ਵਿਵਾਦਪੂਰਨ ਕਾਨੂੰਨ (ਬਿੱਲ 21) ਨੂੰ ਵੱਡੇ ਪੱਧਰ ‘ਤੇ ਜਾਇਜ਼ ਠਹਿਰਾਇਆ ਹੈ, ਜੋ ਸਰਕਾਰੀ ਅਧਿਕਾਰੀਆਂ, ਅਧਿਆਪਕਾਂ ਅਤੇ ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਸਿੱਖਾਂ ਦੀ ਦਸਤਾਰ ਜਾਂ ਮੁਸਲਿਮ ਔਰਤਾਂ ਦੇ ਹਿਜਾਬ ਵਰਗੇ ਧਾਰਮਿਕ ਚਿੰਨ੍ਹ ਪਹਿਨਣ ਤੋਂ ਰੋਕਦਾ ਹੈ। ਚੀਫ਼ ਜਸਟਿਸ ਰਿਚਰਡ ਵੈਗਨਰ ਦੀ ਅਗਵਾਈ ਵਾਲੀ ਬੈਂਚ ਨੇ ਸ਼ੁੱਕਰਵਾਰ ਨੂੰ ਇਹ ਫੈਸਲਾ ਸੁਣਾਉਂਦਿਆਂ ਸਪੱਸ਼ਟ ਕੀਤਾ ਕਿ ਇਹ ਕਾਨੂੰਨ ਕਿਊਬਿਕ ਦੀ ਧਰਮ ਨਿਰਪੱਖਤਾ ਪ੍ਰਤੀ ਇਤਿਹਾਸਕ ਵਚਨਬੱਧਤਾ ਦਾ ਹਿੱਸਾ ਹੈ। ਹਾਲਾਂਕਿ, ਅਦਾਲਤ ਨੇ ਇਸ ਕਾਨੂੰਨ ਵਿੱਚ ਸਿਰਫ਼ ਇੱਕ ਛੋਟ ਦਿੰਦਿਆਂ ਸੂਬਾਈ ਵਿਧਾਇਕਾਂ ਨੂੰ ਵਿਧਾਨ ਸਭਾ ਦੇ ਅੰਦਰ ਧਾਰਮਿਕ ਚਿੰਨ੍ਹ ਜਾਂ ਸਿਰ ਢੱਕਣ ਦੀ ਇਜਾਜ਼ਤ ਬਰਕਰਾਰ ਰੱਖੀ ਹੈ।

ਸਿੱਖ, ਮੁਸਲਿਮ ਅਤੇ ਕੈਥੋਲਿਕ ਅਧਿਆਪਕਾਂ ਦੀਆਂ ਜਥੇਬੰਦੀਆਂ ਵੱਲੋਂ ਦਾਇਰ ਪਟੀਸ਼ਨਾਂ ‘ਤੇ ਆਏ ਇਸ ਫੈਸਲੇ ਨੇ ਕੈਨੇਡਾ ਦੇ ਸੰਵਿਧਾਨਕ ਢਾਂਚੇ ਅਤੇ ‘ਨੌਟਵਿਦਸਟੈਂਡਿੰਗ ਕਲਾਜ਼’ (ਵਿਸ਼ੇਸ਼ ਸੰਵਿਧਾਨਕ ਧਾਰਾ) ਦੀ ਵਰਤੋਂ ‘ਤੇ ਨਵੀਂ ਬਹਿਸ ਛੇੜ ਦਿੱਤੀ ਹੈ। ਅਦਾਲਤ ਦੇ ਫੈਸਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਦਾਲਤ ਦੀ ਆਜ਼ਾਦੀ ਦਾ ਸਤਿਕਾਰ ਕਰਦੀ ਹੈ ਅਤੇ ਇਸ ਫੈਸਲੇ ਦੇ ਵਿਆਪਕ ਪ੍ਰਭਾਵਾਂ ਦਾ ਅਧਿਐਨ ਕਰ ਰਹੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਸੰਘੀ ਸਰਕਾਰ ਕਦੇ ਵੀ ਬੁਨਿਆਦੀ ਅਧਿਕਾਰਾਂ ਨੂੰ ਦਬਾਉਣ ਲਈ ਇਸ ਵਿਸ਼ੇਸ਼ ਧਾਰਾ ਦੀ ਵਰਤੋਂ ਨਹੀਂ ਕਰੇਗੀ ਅਤੇ ਘੱਟ-ਗਿਣਤੀਆਂ ਦੀ ਰੱਖਿਆ ਲਈ ਵਚਨਬੱਧ ਰਹੇਗੀ। ਦੂਜੇ ਪਾਸੇ, ਵੱਖਵਾਦੀ ਪਾਰਟੀ ‘ਬਲੌਕ ਕਿਊਬਿਕੋਇਸ’ ਦੇ ਆਗੂ ਯਵੇਸ-ਫ੍ਰਾਂਸੋਆ ਬਲੈਂਚੇਟ ਨੇ ਇਸ ਨੂੰ ਕਿਊਬਿਕ ਵਿਧਾਨ ਸਭਾ ਦੀ ਵੱਡੀ ਜਿੱਤ ਕਰਾਰ ਦਿੱਤਾ ਹੈ।

ਉੱਧਰ, ਮਨੁੱਖੀ ਅਧਿਕਾਰ ਸੰਗਠਨਾਂ, ਸਿੱਖ ਜਥੇਬੰਦੀਆਂ ਅਤੇ ਨੈਸ਼ਨਲ ਕੌਂਸਲ ਆਫ਼ ਕੈਨੇਡੀਅਨ ਮੁਸਲਿਮਜ਼ ਨੇ ਇਸ ਫੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਸ ਨਾਲ ਕੈਨੇਡਾ ਦਾ ਸੰਵਿਧਾਨ ਮਹਿਜ਼ ‘ਸੁਝਾਵਾਂ ਦਾ ਖਰੜਾ’ ਬਣ ਕੇ ਰਹਿ ਗਿਆ ਹੈ। ਸਿਵਲ ਲਿਬਰਟੀਜ਼ ਐਸੋਸੀਏਸ਼ਨ ਨੇ ਚਿੰਤਾ ਜ਼ਾਹਰ ਕੀਤੀ ਕਿ ਜੇਕਰ ਨਾਗਰਿਕਾਂ ਨੂੰ ਆਪਣੇ ਰੁਜ਼ਗਾਰ ਅਤੇ ਧਾਰਮਿਕ ਆਸਥਾ ਵਿੱਚੋਂ ਕਿਸੇ ਇੱਕ ਦੀ ਚੋਣ ਕਰਨੀ ਪਵੇ, ਤਾਂ ਕੈਨੇਡਾ ਨੂੰ ਸਹੀ ਅਰਥਾਂ ਵਿੱਚ ਆਜ਼ਾਦ ਲੋਕਤੰਤਰੀ ਸਮਾਜ ਨਹੀਂ ਕਿਹਾ ਜਾ ਸਕਦਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments