Homeਪੰਜਾਬਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਹੋਇਆ ਵਾਧਾ

ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਹੋਇਆ ਵਾਧਾ

ਜਲੰਧਰ : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਦਾ ਦੌਰ ਜਾਰੀ ਹੈ। ਅੱਜ ਦੋਵਾਂ ਕੀਮਤੀ ਧਾਤਾਂ ਵਿੱਚ ਵਾਧਾ ਦਰਜ ਕੀਤਾ ਗਿਆ। ਜਲੰਧਰ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ, 24 ਕੈਰੇਟ ਸੋਨੇ ਦੀ ਕੀਮਤ ਵੱਧ ਕੇ 1,28,250 ਰੁਪਏ ਹੋ ਗਈ, ਜਦਕਿ ਬੀਤੇ ਦਿਨ 1,27,600 ਰੁਪਏ ਸੀ। ਇਸੇ ਤਰ੍ਹਾਂ, 22 ਕੈਰੇਟ ਸੋਨੇ ਦੀ ਕੀਮਤ 118,670 ਰੁਪਏ ਤੋਂ ਵੱਧ ਕੇ 1,19,270 ਰੁਪਏ ਹੋ ਗਈ। ਚਾਂਦੀ ਦੀਆਂ ਕੀਮਤਾਂ ਵਿੱਚ ਵੀ 4,000 ਰੁਪਏ ਦਾ ਵਾਧਾ ਹੋਇਆ। ਅੱਜ ਚਾਂਦੀ 1,58,400 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ ਜਦੋਂ ਕਿ ਵੀਰਵਾਰ ਨੂੰ 1,54,400 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਬੀਤੇ ਦਿਨ 1,54,400 ਪ੍ਰਤੀ ਕਿਲੋਗ੍ਰਾਮ ਦੇ ਮੁਤਾਬਕ ਅੱਜ ਚਾਂਦੀ 1,58,400 ਰੁਪਏ ‘ਤੇ ਪਹੁੰਚ ਗਈ।

ਅੱਜ ਦੀਆਂ ਕੀਮਤਾਂ

– 24-ਕੈਰੇਟ ਸੋਨਾ: ₹1,28,250

– 22-ਕੈਰੇਟ ਸੋਨਾ: ₹1,19,270

– ਚਾਂਦੀ: ₹1,58,400

ਨਵੰਬਰ ਵਿੱਚ 12% ਤੋਂ ਜ਼ਿਆਦਾ ਟੁੱਟਿਆ ਸੋਨਾ

30 ਅਕਤੂਬਰ ਨੂੰ, ਸੋਨੇ ਦੀ ਕੀਮਤ 1,38,485 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਈ ਸੀ, ਜੋ ਅੱਜ 26 ਨਵੰਬਰ ਨੂੰ ਡਿੱਗ ਕੇ 1,21,478 ਰੁਪਏ ਤੱਕ ਡਿੱਗ ਗਿਆ ਸੀ। 1 ਨਵੰਬਰ ਨੂੰ ਐਤਵਾਰ ਸੀ। ਅਜਿਹੀ ਸਥਿਤੀ ਵਿੱਚ, 2 ਨਵੰਬਰ ਤੋਂ, ਯਾਨੀ ਸਿਰਫ਼ 25 ਦਿਨਾਂ ਵਿੱਚ, ਸੋਨਾ ਲਗਭਗ 17,000 ਰੁਪਏ ਡਿੱਗ ਗਿਆ। ਇਸ ਅਨੁਸਾਰ ਨਵੰਬਰ ਵਿੱਚ ਹੁਣ ਤੱਕ ਸੋਨਾ 12 ਪ੍ਰਤੀਸ਼ਤ ਤੋਂ ਵੱਧ ਡਿੱਗ ਚੁੱਕਾ ਹੈ। 25 ਨਵੰਬਰ ਨੂੰ ਸੋਨੇ ਦੀ ਕੀਮਤ 1.20 ਲੱਖ ਰੁਪਏ ਤੋਂ ਹੇਠਾਂ ਚਲੀ ਗਈ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments