ਚੰਡੀਗੜ੍ਹ: “ਕਿਸ਼ੋਰ ਕੁਮਾਰ ਫੈਨਜ ਐਂਡ ਚੈਰੀਟੇਬਲ ਕਲੱਬ, ਸਰਹਿੰਦ” ਵੱਲੋਂ ਕਿਸ਼ੋਰ ਕੁਮਾਰ ਜੀ ਦੇ 97ਵੇਂ ਜਨਮ ਦਿਵਸ ਨੂੰ ਸਮਰਪਿਤ 11ਵੀਂ ਸੰਗੀਤਮਈ ਸ਼ਾਮ ਦਾ ਸ਼ਾਨਦਾਰ ਆਯੋਜਨ, ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਕਰਵਾਇਆ ਗਿਆ । ਇਹ ਪ੍ਰੋਗਰਾਮ ਬਹੁਤ ਹੀ ਸ਼ਾਨਦਾਰ, ਯਾਦਗਾਰ ਤੇ ਮਨਮੋਹਕ ਰਿਹਾ, ਜਿਸ ਨੇ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਇੱਕ ਅਮਿੱਟ ਛਾਪ ਛੱਡੀ ।

ਸੰਸਥਾ ਦੇ ਪ੍ਰਧਾਨ ਸ੍ਰ: ਬਲਜੀਤ ਸਿੰਘ ਅਤੇ ਪ੍ਰੈਸ ਸਕੱਤਰ ਜਗਪ੍ਰੀਤ ਸਿੰਘ ਮਹਾਜਨ ਨੇ ਦੱਸਿਆ ਕਿ ਮਸ਼ਹੂਰ ਸੰਗੀਤ ਨਿਰਦੇਸ਼ਕ ਸੰਤੋਸ਼ ਕਟਾਰੀਆ ਜੀ ਦੀ 21 ਮੈਬਰੀ ਟੀਮ ਵੱਲੋਂ ਲਾਈਵ ਬੈਂਡ ਤੇ ਆਏ ਸਾਰੇ ਗਾਇਕ ਕਲਾਕਾਰਾਂ ਨੇ ਆਪਣੀ ਬੇਹਤਰੀਨ ਪੇਸ਼ਕਾਰੀ ਨਾਲ ਆਏ ਦਰਸ਼ਕਾਂ ਦਾ ਦਿਲ ਜਿੱਤ ਲਿਆ । ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋ ਪਹੁੰਚੇ ਹਰਿਆਣ ਦੇ ਸੈਕਟਰੀ ਸ੍ਰੀ: ਜਗਦੀਪ ਡਾਂਡਾ, ਸ੍ਰੀ ਅਸ਼ਵਿਨ ਗਰੋਵਰ ਅਤੇ ਰਾਧੀਕਾ ਗਰੋਵਰ ਵੱਲੋਂ ਪ੍ਰੋਗਰਾਮ ਦੀ ਭਰਪੂਰ ਸਲਾਹਨਾ ਕਰਦੇ ਹੋਏ, ਗਾਇਕਾ ਮੈਡਮ ਅਰਵਿੰਦਰ ਕੋਰ, ਜਗਦੀਸ਼ ਅਰੋੜਾ, ਪ੍ਰਿੰਸ ਸ਼ਰਮਾ, ਵਰਿੰਦਰ ਧਿਮਾਨ, ਡਾ. ਮਵੀ, ਦਿਲਜੀਤ ਠਕੁਰਾਲ, ਅਭੀਜੀਤ, ਬਬਲ ਅਰੋੜਾ, ਕਲਪਨਾ ਗੁਪਤਾ, ਦਿਵਿਆਂਸ਼ੀ, ਮਧੂਸੁਦਨ, ਕੀਰਤੀ, ਨੈਨਸੀ, ਰਜੇਸ਼ ਕਪਿਲ, ਤਨਿਸ਼ਕਾ, ਆਦਿ ਨੂੰ ਸਨਮਾਨਿਤ ਕੀਤਾ ਗਿਆ ।










