Homeਪੰਜਾਬਅੰਮ੍ਰਿਤਸਰ ਏਅਰਪੋਰਟ 'ਤੇ 16 ਯਾਤਰੀਆਂ ਤੋਂ ਮਿਲੀਆਂ ਜਾਅਲੀ ਟਿਕਟਾਂ

ਅੰਮ੍ਰਿਤਸਰ ਏਅਰਪੋਰਟ ‘ਤੇ 16 ਯਾਤਰੀਆਂ ਤੋਂ ਮਿਲੀਆਂ ਜਾਅਲੀ ਟਿਕਟਾਂ

ਅੰਮ੍ਰਿਤਸਰ : ਅੰਮ੍ਰਿਤਸਰ ਏਅਰਪੋਰਟ ‘ਤੇ 16 ਯਾਤਰੀਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਦਰਅਸਲ, ਇਹ ਸਾਰੇ ਯਾਤਰੀ ਸ਼ਾਰਜਾਹ (ਯੂ.ਏ.ਈ.) ਜਾਣ ਵਾਲੀ ਫਲਾਈਟ ‘ਚ ਸਫਰ ਕਰਨ ਆਏ ਸਨ, ਇਨ੍ਹਾਂ ਦੇ ਕਬਜ਼ੇ ‘ਚੋਂ ਜਾਅਲੀ ਟਿਕਟਾਂ ਮਿਲੀਆਂ ਹਨ। ਪੁਲਿਸ ਨੇ ਏਅਰਪੋਰਟ ‘ਤੇ ਵੱਡੀ ਕਾਰਵਾਈ ਕਰਦੇ ਹੋਏ ਸਾਰਿਆਂ ਨੂੰ ਹਿਰਾਸਤ ‘ਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਯਾਤਰਾ ਤੋਂ ਪਹਿਲਾਂ ਇੰਡੀਗੋ ਏਅਰਲਾਈਨਜ਼ ਦੀ ਫਲਾਈਟ (6ਓ 1427) ‘ਚ ਸਫਰ ਕਰ ਰਹੇ ਯਾਤਰੀਆਂ ਦੀਆਂ ਟਿਕਟਾਂ ਦੀ ਜਾਂਚ ਕੀਤੀ ਜਾ ਰਹੀ ਸੀ।

ਇਨ੍ਹਾਂ 16 ਯਾਤਰੀਆਂ ਦੀਆਂ ਟਿਕਟਾਂ ਸਿਸਟਮ ਵਿੱਚ ਦਿਖਾਈ ਨਹੀਂ ਦਿੱਤੀਆਂ, ਜਿਸ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਦੌਰਾਨ 16 ਯਾਤਰੀਆਂ ਦੀਆਂ ਟਿਕਟਾਂ ਨੂੰ ਲੈ ਕੇ ਕੁਝ ਸ਼ੱਕ ਹੋਇਆ, ਜਿਸ ਤੋਂ ਬਾਅਦ ਮੌਕੇ ‘ਤੇ ਹੀ ਸਾਰੇ ਯਾਤਰੀਆਂ ਦੀ ਜਾਂਚ ਸ਼ੁਰੂ ਕੀਤੀ ਗਈ। ਇਸ ਤੋਂ ਬਾਅਦ ਪਤਾ ਲੱਗਾ ਕਿ ਸਾਰੀਆਂ ਟਿਕਟਾਂ ਫਰਜ਼ੀ ਸਨ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਅੰਮ੍ਰਿਤਸਰ ਤੋਂ ਸ਼ਾਰਜਾਹ ਦੀ ਟਿਕਟ ਦੀ ਕੀਮਤ ਕਰੀਬ 18 ਹਜ਼ਾਰ ਰੁਪਏ ਹੈ।

ਫਿਲਹਾਲ ਸਾਰਿਆਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਏਜੰਸੀਆਂ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ ਕਿ ਇਨ੍ਹਾਂ ਸਾਰੇ 16 ਯਾਤਰੀਆਂ ਨੂੰ ਇਹ ਫਰਜ਼ੀ ਟਿਕਟਾਂ ਕਿੱਥੋਂ ਮਿਲੀਆਂ ਅਤੇ ਕਿਸ ਨੇ ਮੁਹੱਈਆ ਕਰਵਾਈਆਂ ਸਨ। ਜਾਂਚ ਏਜੰਸੀ ਇਹ ਵੀ ਪਤਾ ਲਗਾ ਰਹੀ ਹੈ ਕਿ ਕੀ ਇਨ੍ਹਾਂ ਫਰਜ਼ੀ ਟਿਕਟਾਂ ਪਿੱਛੇ ਕੋਈ ਏਜੰਟ ਜਾਂ ਨੈੱਟਵਰਕ ਕੰਮ ਕਰ ਰਿਹਾ ਹੈ। ਯਾਤਰੀਆਂ ਤੋਂ ਪੁੱਛਗਿੱਛ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ। ਜਾਣਕਾਰੀ ਦਿੰਦੇ ਹੋਏ ਏਅਰਪੋਰਟ ਇੰਚਾਰਜ ਸ਼ਾਕ ਕੁਲਜੀਤ ਨੇ ਦੱਸਿਆ ਕਿ ਇਸ ਮਾਮਲੇ ‘ਚ ਯਾਤਰੀ ਏਜੰਟ ਖ਼ਿਲਾਫ਼ ਐੱਫ.ਆਈ.ਆਰ ਦਰਜ ਕਰਨ ਦੀ ਪ੍ਰਕਿ ਰਿਆ ਚੱਲ ਰਹੀ ਹੈ।

ਹਿਰਾਸਤ ਵਿੱਚ ਲਏ ਗਏ ਯਾਤਰੀਆਂ ਵਿੱਚ ਜਗਦੀਪ ਸਿੰਘ, ਸੰਦੀਪ ਕੁਮਾਰ, ਗੁਰਪ੍ਰੀਤ ਸਿੰਘ, ਜਸਪਾਲ ਸਿੰਘ, ਸੁਰੇਸ਼ ਸਿੰਘ, ਅਰਸ਼ਦੀਪ ਸਿੰਘ, ਰਾਹੁਲ, ਰਮਨ ਕੁਮਾਰ, ਅਸ਼ੋਕ ਕੁਮਾਰ, ਸਿਮਰਜੀਤ ਸਿੰਘ, ਲਵਪ੍ਰੀਤ ਸਿੰਘ, ਸਮੰਦਰ ਸਿੰਘ, ਸੁਰੇਸ਼ ਕੁਮਾਰ, ਕਲਨਦੀਪ ਸਿੰਘ ਸ਼ਾਮਲ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments