Homeਟੈਕਨੋਲੌਜੀਮੋਬਾਈਲ ਕਾਂਗਰਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਿਣਾਈ ਡਿਜੀਟਲ ਕ੍ਰਾਂਤੀ

ਮੋਬਾਈਲ ਕਾਂਗਰਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਿਣਾਈ ਡਿਜੀਟਲ ਕ੍ਰਾਂਤੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਨਵੀਂ ਦਿੱਲੀ ਦੇ ਯਸ਼ੋਭੂਮੀ ਵਿੱਚ ਇੰਡੀਆ ਮੋਬਾਈਲ ਕਾਂਗਰਸ ਦੇ 10ਵੇਂ ਐਡੀਸ਼ਨ ਦਾ ਉਦਘਾਟਨ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਪਿਛਲੇ 10-12 ਸਾਲਾਂ ਦੌਰਾਨ ਮੋਬਾਈਲ ਫੋਨ ਸਿਰਫ਼ ਸੰਚਾਰ ਦਾ ਸਾਧਨ ਨਹੀਂ ਰਿਹਾ, ਸਗੋਂ ਚੰਗੇ ਸ਼ਾਸਨ ਦਾ ਮਹੱਤਵਪੂਰਨ ਸਾਧਨ ਬਣ ਗਿਆ ਹੈ। ਅੱਜ ਸੈਂਕੜੇ ਸਰਕਾਰੀ ਸੇਵਾਵਾਂ ਮੋਬਾਈਲ ਫੋਨ ਰਾਹੀਂ ਉਪਲਬਧ ਹਨ।

ਪ੍ਰਧਾਨ ਮੰਤਰੀ ਨੇ ਡਿਜੀਟਲ ਕਨੈਕਟੀਵਿਟੀ ਦੇ ਲਾਭਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੋਬਾਈਲ ਤਕਨਾਲੋਜੀ ਨੇ ਲੋਕਾਂ ਲਈ ਯਾਤਰਾ, ਉਡੀਕ ਅਤੇ ਖਰਚ ਘਟਾਉਣ ਵਿੱਚ ਮਦਦ ਕੀਤੀ ਹੈ। ਉਨ੍ਹਾਂ ਮੁਤਾਬਕ ਸਰਕਾਰੀ ਸਹਾਇਤਾ ਹੁਣ ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਪਹੁੰਚ ਰਹੀ ਹੈ। ਮੋਦੀ ਨੇ ਕਿਹਾ ਕਿ ਮੋਬਾਈਲ ਪਲੇਟਫਾਰਮਾਂ ਰਾਹੀਂ 50 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਸਿੱਧੇ ਲਾਭਪਾਤਰੀਆਂ ਤੱਕ ਪਹੁੰਚਾਈ ਗਈ ਅਤੇ ਇਸ ਪ੍ਰਕਿਰਿਆ ਨੇ 5 ਲੱਖ ਕਰੋੜ ਰੁਪਏ ਨੂੰ ਗਲਤ ਹੱਥਾਂ ਵਿੱਚ ਜਾਣ ਤੋਂ ਰੋਕਣ ਵਿੱਚ ਮਦਦ ਕੀਤੀ।

ਉਨ੍ਹਾਂ ਕਿਹਾ ਕਿ ਭਾਰਤ ਵਿੱਚ ਮੋਬਾਈਲ ਹੁਣ ਗੇਮਿੰਗ ਕੰਸੋਲ ਦੇ ਨਾਲ-ਨਾਲ ਕੰਟੈਂਟ ਬਣਾਉਣ ਦਾ ਸਟੂਡੀਓ ਵੀ ਬਣ ਗਿਆ ਹੈ। ਉਨ੍ਹਾਂ ਮੁਤਾਬਕ ਸਸਤੇ ਡਾਟਾ ਅਤੇ ਵਧੀ ਹੋਈ ਕਨੈਕਟੀਵਿਟੀ ਨੇ ਦੇਸ਼ ਵਿੱਚ ਨਵੇਂ ਖੇਤਰਾਂ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ।

ਮੋਦੀ ਨੇ ਸਾਈਬਰ ਸੁਰੱਖਿਆ ਅਤੇ ਡੀਪਫੇਕ ਨੂੰ ਵੀ ਵੱਡੀ ਚੁਣੌਤੀ ਦੱਸਦਿਆਂ ਗਲੋਬਲ ਫਰੇਮਵਰਕ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਫੋਨ ਅਤੇ ਨੈੱਟਵਰਕ ਦੀ ਸੁਰੱਖਿਆ ਨੂੰ ਤਰਜੀਹ ਦੇਣੀ ਜ਼ਰੂਰੀ ਹੈ। IMC 2026 ਵਿੱਚ 100 ਤੋਂ ਵੱਧ ਦੇਸ਼ਾਂ ਦੀ ਭਾਗੀਦਾਰੀ ਹੋ ਰਹੀ ਹੈ ਅਤੇ ਇਸ ਵਿੱਚ 5G, 6G, AI, ਸੈਮੀਕੰਡਕਟਰ ਅਤੇ ਸਾਈਬਰ ਸੁਰੱਖਿਆ ਸਮੇਤ ਕਈ ਤਕਨੀਕੀ ਖੇਤਰਾਂ ’ਤੇ ਧਿਆਨ ਦਿੱਤਾ ਜਾ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments