Homeਮਨੋਰੰਜਨਮਿਠੀ ਨਦੀ ਘੁਟਾਲੇ ਦੇ ਸਬੰਧ 'ਚ ਅਦਾਕਾਰ ਡੀਨੋ ਮੋਰੀਆ ਤੋਂ ਈ.ਡੀ. ਨੇ...

ਮਿਠੀ ਨਦੀ ਘੁਟਾਲੇ ਦੇ ਸਬੰਧ ‘ਚ ਅਦਾਕਾਰ ਡੀਨੋ ਮੋਰੀਆ ਤੋਂ ਈ.ਡੀ. ਨੇ ਕਈ ਘੰਟਿਆਂ ਤੱਕ ਕੀਤੀ ਪੁੱਛਗਿੱਛ

ਮੁੰਬਈ : ਬਾਲੀਵੁੱਡ ਅਦਾਕਾਰ ਡੀਨੋ ਮੋਰੀਆ ਬੀਤੀ ਸਵੇਰ ਮੁੰਬਈ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਦੇ ਦਫ਼ਤਰ ਪਹੁੰਚੇ। ਮਿਠੀ ਨਦੀ ਘੁਟਾਲੇ ਦੇ ਸਬੰਧ ਵਿੱਚ ਉਨ੍ਹਾਂ ਤੋਂ ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਨੇ ਆਪਣਾ ਬਿਆਨ ਦਰਜ ਕਰਵਾਇਆ। ਡੀਨੋ ਨੂੰ ਬੁੱਧਵਾਰ ਨੂੰ ਸੰਮਨ ਜਾਰੀ ਕਰਕੇ ਇਸ (ਮਿੱਠੀ ਨਦੀ ਘੁਟਾਲੇ) ਮਾਮਲੇ ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ, ਪਰ ਉਹ ਪੇਸ਼ ਨਹੀਂ ਹੋ ਸਕੇ।

ਈ.ਡੀ ਦੀ ਕਾਰਵਾਈ ਤੇਜ਼
ਬੀਤੀ ਸਵੇਰ ਲਗਭਗ 10:30 ਵਜੇ, ਡੀਨੋ ਮੋਰੀਆ ਦੱਖਣੀ ਮੁੰਬਈ ਦੇ ਬੈਲਾਰਡ ਅਸਟੇਟ ਸਥਿਤ ਈ.ਡੀ ਦਫ਼ਤਰ ਪਹੁੰਚੇ। ਉਨ੍ਹਾਂ ਦੇ ਭਰਾ ਸੈਂਟੀਨੋ ਮੋਰੀਆ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ, ਜੋ ਖੁਦ ਵੀ ਜਾਂਚ ਦੇ ਘੇਰੇ ਵਿੱਚ ਸਨ। 65 ਕਰੋੜ ਰੁਪਏ ਦੇ ਇਸ ਕਥਿਤ ਘੁਟਾਲੇ ਵਿੱਚ ਡੀਨੋ ਮੋਰੀਆ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਈ.ਡੀ ਦੀ ਕਾਰਵਾਈ ਤੇਜ਼ ਹੋ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਘੁਟਾਲੇ ਵਿੱਚ ਕਈ ਹੋਰ ਹਾਈ-ਪ੍ਰੋਫਾਈਲ ਨਾਮ ਵੀ ਜਾਂਚ ਅਧੀਨ ਆ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਈ.ਡੀ ਨੇ ਡੀਨੋ ਮੋਰੀਆ ਦੇ ਘਰ ਅਤੇ ਦਫ਼ਤਰ ‘ਤੇ ਛਾਪਾ ਮਾਰਿਆ ਸੀ।

ਜਾਂਚ ਵਿੱਚ ਮਿਲੇ ਹਨ ਅਦਾਕਾਰ ਦੇ ਵਿੱਤੀ ਲੈਣ-ਦੇਣ ਦੇ ਸਬੂਤ !
ਮੀਡੀਆ ਰਿਪੋਰਟਾਂ ਅਨੁਸਾਰ, ਇਸ ਕਥਿਤ ਘੁਟਾਲੇ ਵਿੱਚ ਡੀਨੋ ਮੋਰੀਆ ਦੇ ਕੁਝ ਵਿੱਤੀ ਲੈਣ-ਦੇਣ ਸਾਹਮਣੇ ਆਏ ਹਨ, ਜੋ ਇਸ ਘੁਟਾਲੇ ਦੇ ਮੁੱਖ ਦੋਸ਼ੀ ਨਾਲ ਜੁੜੇ ਹੋਏ ਹਨ। ਡੀਨੋ ਮੋਰੀਆ ਤੋਂ ਇਨ੍ਹਾਂ ਲੈਣ-ਦੇਣਾਂ ਬਾਰੇ ਪੁੱਛਗਿੱਛ ਕੀਤੀ ਗਈ ਅਤੇ ਉਨ੍ਹਾਂ ਦਾ ਬਿਆਨ ਦਰਜ ਕੀਤਾ ਗਿਆ।

ਕੀ ਹੈ ਪੂਰਾ ਮਾਮਲਾ ; ਇਹ ਵੀ ਸਮਝੋ
ਮੁੰਬਈ ਬੀ.ਐਮ.ਸੀ. ਨੇ ਮਿੱਠੀ ਨਦੀ ਦੀ ਸਫਾਈ ਲਈ ਡਰੇਜ਼ਿੰਗ ਮਸ਼ੀਨਾਂ ਕੋਚੀ ਦੀ ਮੈਟਪ੍ਰੌਪ ਕੰਪਨੀ ਤੋਂ ਉੱਚੀਆਂ ਕੀਮਤਾਂ ‘ਤੇ ਖਰੀਦੀਆਂ ਸਨ। ਜਾਂਚ ਵਿੱਚ ਸਾਹਮਣੇ ਆਇਆ ਕਿ ਕੇਤਨ ਕਦਮ ਅਤੇ ਜੈ ਜੋਸ਼ੀ ਨੇ ਬੀ.ਐਮ.ਸੀ. ਅਤੇ ਮੈਟਪ੍ਰੌਪ ਕੰਪਨੀ ਦੇ ਅਧਿਕਾਰੀਆਂ ਨਾਲ ਮਿਲ ਕੇ 65 ਕਰੋੜ ਦੀ ਧੋਖਾਧੜੀ ਕੀਤੀ। ਕਾਲ ਰਿਕਾਰਡਾਂ ਵਿੱਚ ਅਦਾਕਾਰ ਡੀਨੋ ਮੋਰੀਆ ਅਤੇ ਉਨ੍ਹਾਂ ਦੇ ਭਰਾ ਦੇ ਨਾਮ ਸਾਹਮਣੇ ਆਏ ਸਨ, ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਡੀਨੋ ਮੋਰੀਆ ਅਤੇ ਕੇਤਨ ਸਿਰਫ਼ ਦੋਸਤ ਹੀ ਨਹੀਂ ਹਨ, ਸਗੋਂ ਉਨ੍ਹਾਂ ਵਿਚਕਾਰ ਪੈਸੇ ਦਾ ਲੈਣ-ਦੇਣ ਵੀ ਹੋ ਸਕਦਾ ਹੈ। ਇਸੇ ਲਈ ਡੀਨੋ ਮੋਰੀਆ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments