Homeਹੈਲਥਰਾਤ ਨੂੰ ਵਾਰ-ਵਾਰ ਪੇਸ਼ਾਬ ਲਈ ਉੱਠਦੇ ਹੋ? ਇਨ੍ਹਾਂ ਲੱਛਣਾਂ ਨੂੰ ਨਾ ਕਰੋ...

ਰਾਤ ਨੂੰ ਵਾਰ-ਵਾਰ ਪੇਸ਼ਾਬ ਲਈ ਉੱਠਦੇ ਹੋ? ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼

Health News: ਉਮਰ ਵਧਣ ਦੇ ਨਾਲ ਪੁਰਸ਼ਾਂ ਵਿੱਚ ਪੇਸ਼ਾਬ ਨਾਲ ਜੁੜੀਆਂ ਕਈ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ। ਵਾਰ-ਵਾਰ ਪੇਸ਼ਾਬ ਆਉਣਾ, ਰਾਤ ਸਮੇਂ ਬਾਰ-ਬਾਰ ਬਾਥਰੂਮ ਜਾਣਾ, ਪੇਸ਼ਾਬ ਸ਼ੁਰੂ ਕਰਨ ਵਿੱਚ ਮੁਸ਼ਕਲ ਜਾਂ ਪੇਸ਼ਾਬ ਦੀ ਧਾਰ ਕਮਜ਼ੋਰ ਹੋਣਾ ਵਰਗੇ ਲੱਛਣਾਂ ਨੂੰ ਕਈ ਵਾਰ ਲੋਕ ਉਮਰ ਦਾ ਆਮ ਪ੍ਰਭਾਵ ਮੰਨ ਕੇ ਅਣਦੇਖਾ ਕਰ ਦਿੰਦੇ ਹਨ। ਹਾਲਾਂਕਿ, ਕੁਝ ਮਾਮਲਿਆਂ ਵਿੱਚ ਇਹ ਲੱਛਣ ਪ੍ਰੋਸਟੇਟ ਨਾਲ ਜੁੜੀ ਗੰਭੀਰ ਸਮੱਸਿਆ ਦਾ ਸੰਕੇਤ ਵੀ ਹੋ ਸਕਦੇ ਹਨ।

HCG ਕੈਂਸਰ ਹਸਪਤਾਲ ਦੇ ਔਨਕੋਲੋਜਿਸਟ ਅਤੇ ਕਨਸਲਟੈਂਟ ਮੈਡੀਕਲ ਡਾ. ਅਭਿਸ਼ੇਕ ਚਰਨ ਮੁਤਾਬਕ, ਕੁਝ ਮਾਮਲਿਆਂ ਵਿੱਚ ਪੇਸ਼ਾਬ ਨਾਲ ਜੁੜੇ ਅਜਿਹੇ ਬਦਲਾਅ ਪ੍ਰੋਸਟੇਟ ਕੈਂਸਰ ਦੇ ਸ਼ੁਰੂਆਤੀ ਸੰਕੇਤ ਹੋ ਸਕਦੇ ਹਨ। ਇਸ ਲਈ ਜੇਕਰ ਇਹ ਸਮੱਸਿਆ ਲਗਾਤਾਰ ਬਣੀ ਰਹਿੰਦੀ ਹੈ ਤਾਂ ਡਾਕਟਰੀ ਸਲਾਹ ਲੈਣਾ ਮਹੱਤਵਪੂਰਨ ਹੈ।

ਕੀ ਹੁੰਦਾ ਹੈ ਪ੍ਰੋਸਟੇਟ?

ਪ੍ਰੋਸਟੇਟ ਪੁਰਸ਼ਾਂ ਵਿੱਚ ਮੂਤਰਾਸ਼ਯ ਦੇ ਹੇਠਾਂ ਸਥਿਤ ਇੱਕ ਛੋਟੀ ਗ੍ਰੰਥੀ ਹੈ, ਜੋ ਪ੍ਰਜਨਨ ਪ੍ਰਣਾਲੀ ਦਾ ਅਹਿਮ ਹਿੱਸਾ ਹੁੰਦੀ ਹੈ। ਵਧਦੀ ਉਮਰ ਦੇ ਨਾਲ ਪ੍ਰੋਸਟੇਟ ਨਾਲ ਸਬੰਧਤ ਸਮੱਸਿਆਵਾਂ ਦਾ ਖ਼ਤਰਾ ਵਧ ਸਕਦਾ ਹੈ।

ਹਾਲਾਂਕਿ, ਪੇਸ਼ਾਬ ਨਾਲ ਜੁੜੀ ਹਰ ਸਮੱਸਿਆ ਨੂੰ ਕੈਂਸਰ ਨਹੀਂ ਮੰਨਿਆ ਜਾ ਸਕਦਾ। ਵਧਿਆ ਹੋਇਆ ਪ੍ਰੋਸਟੇਟ, ਜਿਸ ਨੂੰ ਬੈਨਾਈਨ ਪ੍ਰੋਸਟੇਟਿਕ ਹਾਈਪਰਪਲੇਸੀਆ (BPH) ਕਿਹਾ ਜਾਂਦਾ ਹੈ, ਜਾਂ ਪ੍ਰੋਸਟੇਟ ਵਿੱਚ ਇਨਫੈਕਸ਼ਨ ਅਤੇ ਸੋਜ ਵੀ ਇਸ ਤਰ੍ਹਾਂ ਦੇ ਲੱਛਣ ਪੈਦਾ ਕਰ ਸਕਦੇ ਹਨ।

ਪ੍ਰੋਸਟੇਟ ਕੈਂਸਰ ਦੇ ਕਿਹੜੇ ਲੱਛਣ ਹੋ ਸਕਦੇ ਹਨ?

ਪ੍ਰੋਸਟੇਟ ਕੈਂਸਰ ਦੀ ਸ਼ੁਰੂਆਤੀ ਸਟੇਜ ਵਿੱਚ ਕਈ ਵਾਰ ਕੋਈ ਸਪੱਸ਼ਟ ਲੱਛਣ ਨਹੀਂ ਹੁੰਦੇ। ਬਿਮਾਰੀ ਵਧਣ ’ਤੇ ਹੇਠ ਲਿਖੇ ਸੰਕੇਤ ਦਿਖਾਈ ਦੇ ਸਕਦੇ ਹਨ:

  • ਵਾਰ-ਵਾਰ ਪੇਸ਼ਾਬ ਆਉਣਾ
  • ਰਾਤ ਨੂੰ ਕਈ ਵਾਰ ਬਾਥਰੂਮ ਜਾਣਾ
  • ਪੇਸ਼ਾਬ ਸ਼ੁਰੂ ਕਰਨ ਵਿੱਚ ਮੁਸ਼ਕਲ ਹੋਣਾ
  • ਪੇਸ਼ਾਬ ਦੀ ਧਾਰ ਕਮਜ਼ੋਰ ਹੋਣਾ ਜਾਂ ਰੁਕ-ਰੁਕ ਕੇ ਆਉਣਾ
  • ਪੇਸ਼ਾਬ ਜਾਂ ਵੀਰਜ ਵਿੱਚ ਖੂਨ ਆਉਣਾ
  • ਪਿੱਠ, ਕਮਰ ਜਾਂ ਪੈਲਵਿਸ ਵਾਲੇ ਹਿੱਸੇ ਵਿੱਚ ਦਰਦ

ਇਨ੍ਹਾਂ ਵਿੱਚੋਂ ਕੋਈ ਲੱਛਣ ਹੋਣ ਦਾ ਮਤਲਬ ਇਹ ਨਹੀਂ ਕਿ ਵਿਅਕਤੀ ਨੂੰ ਪ੍ਰੋਸਟੇਟ ਕੈਂਸਰ ਹੀ ਹੈ। ਪਰ ਨਵੇਂ ਜਾਂ ਲਗਾਤਾਰ ਲੱਛਣਾਂ ਨੂੰ ਅਣਦੇਖਾ ਕਰਨ ਦੀ ਬਜਾਏ ਡਾਕਟਰ ਨਾਲ ਸਲਾਹ ਕਰਨਾ ਜ਼ਰੂਰੀ ਹੈ।

PSA ਟੈਸਟ ਨਾਲ ਮਿਲ ਸਕਦੀ ਹੈ ਜਾਣਕਾਰੀ

ਪ੍ਰੋਸਟੇਟ ਕੈਂਸਰ ਦੀ ਸੰਭਾਵਨਾ ਹੋਣ ’ਤੇ ਡਾਕਟਰ PSA (Prostate-Specific Antigen) ਬਲੱਡ ਟੈਸਟ ਕਰਵਾਉਣ ਦੀ ਸਲਾਹ ਦੇ ਸਕਦੇ ਹਨ। PSA ਦਾ ਪੱਧਰ ਵਧਣਾ ਸਿਰਫ਼ ਕੈਂਸਰ ਵੱਲ ਇਸ਼ਾਰਾ ਨਹੀਂ ਕਰਦਾ। ਵਧੇ ਹੋਏ ਪ੍ਰੋਸਟੇਟ, ਇਨਫੈਕਸ਼ਨ ਜਾਂ ਸੋਜ ਕਾਰਨ ਵੀ PSA ਵਧ ਸਕਦਾ ਹੈ।

ਇਸ ਲਈ ਸਿਰਫ਼ PSA ਰਿਪੋਰਟ ਦੇ ਆਧਾਰ ’ਤੇ ਪ੍ਰੋਸਟੇਟ ਕੈਂਸਰ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ। ਅੱਗੇ ਦੀ ਜਾਂਚ ਦੀ ਲੋੜ ਡਾਕਟਰ ਲੱਛਣਾਂ ਅਤੇ ਹੋਰ ਰਿਪੋਰਟਾਂ ਦੇ ਆਧਾਰ ’ਤੇ ਤੈਅ ਕਰਦੇ ਹਨ।

ਕਦੋਂ MRI ਤੇ ਬਾਇਓਪਸੀ ਦੀ ਲੋੜ ਪੈ ਸਕਦੀ ਹੈ?

ਜੇਕਰ ਮੁੱਢਲੀਆਂ ਜਾਂਚਾਂ ਤੋਂ ਬਾਅਦ ਪ੍ਰੋਸਟੇਟ ਕੈਂਸਰ ਦੀ ਸੰਭਾਵਨਾ ਨਜ਼ਰ ਆਉਂਦੀ ਹੈ ਤਾਂ ਡਾਕਟਰ MRI ਸਕੈਨ ਦੀ ਸਲਾਹ ਦੇ ਸਕਦੇ ਹਨ। ਲੋੜ ਪੈਣ ’ਤੇ ਪ੍ਰੋਸਟੇਟ ਬਾਇਓਪਸੀ ਵੀ ਕੀਤੀ ਜਾ ਸਕਦੀ ਹੈ।

ਬਾਇਓਪਸੀ ਦੌਰਾਨ ਪ੍ਰੋਸਟੇਟ ਦੇ ਟਿਸ਼ੂ ਦਾ ਨਮੂਨਾ ਲੈ ਕੇ ਉਸ ਵਿੱਚ ਕੈਂਸਰ ਵਾਲੀਆਂ ਕੋਸ਼ਿਕਾਵਾਂ ਦੀ ਜਾਂਚ ਕੀਤੀ ਜਾਂਦੀ ਹੈ। ਇਸ ਨਾਲ ਬਿਮਾਰੀ ਦੀ ਸਹੀ ਪਛਾਣ ਕਰਨ ਵਿੱਚ ਮਦਦ ਮਿਲਦੀ ਹੈ।

ਲਗਾਤਾਰ ਸਮੱਸਿਆ ਹੋਵੇ ਤਾਂ ਡਾਕਟਰ ਨਾਲ ਕਰੋ ਸੰਪਰਕ

ਪੇਸ਼ਾਬ ਨਾਲ ਜੁੜੀ ਕੋਈ ਨਵੀਂ ਜਾਂ ਲਗਾਤਾਰ ਰਹਿਣ ਵਾਲੀ ਸਮੱਸਿਆ ਨੂੰ ਸਿਰਫ਼ ਵਧਦੀ ਉਮਰ ਦਾ ਹਿੱਸਾ ਮੰਨ ਕੇ ਟਾਲਣਾ ਠੀਕ ਨਹੀਂ। ਅਜਿਹੇ ਲੱਛਣਾਂ ਦੇ ਕਈ ਕਾਰਨ ਹੋ ਸਕਦੇ ਹਨ ਅਤੇ ਸਹੀ ਕਾਰਨ ਦਾ ਪਤਾ ਡਾਕਟਰੀ ਜਾਂਚ ਤੋਂ ਬਾਅਦ ਹੀ ਲੱਗ ਸਕਦਾ ਹੈ।

ਨੋਟ: ਇਹ ਲੱਛਣ ਹੋਣ ਦੀ ਸਥਿਤੀ ਵਿੱਚ ਸਹੀ ਜਾਂਚ ਅਤੇ ਸਲਾਹ ਲਈ ਯੋਗ ਡਾਕਟਰ ਨਾਲ ਸੰਪਰਕ ਕਰੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments