Homeਦੇਸ਼ਮੀਂਹ ਤੇ ਜ਼ਮੀਨ ਖਿਸਕਣ ਕਾਰਨ ਕੇਦਾਰਨਾਥ ਯਾਤਰਾ 'ਤੇ ਲੱਗੀ ਰੋਕ , ਇੱਕ...

ਮੀਂਹ ਤੇ ਜ਼ਮੀਨ ਖਿਸਕਣ ਕਾਰਨ ਕੇਦਾਰਨਾਥ ਯਾਤਰਾ ‘ਤੇ ਲੱਗੀ ਰੋਕ , ਇੱਕ ਵਿਅਕਤੀ ਦੀ ਮੌਤ

ਉੱਤਰਾਖੰਡ : ਉੱਤਰਾਖੰਡ ਦੇ ਕੇਦਾਰਨਾਥ ‘ਚ ਚੇਰਬਾਸਾ ਹੈਲੀਪੈਡ ਨੇੜੇ ਬੀਤੇ ਦਿਨ ਪਹਾੜੀ ਤੋਂ ਬੋਲਡਰ ਅਤੇ ਪੱਥਰ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਕੇਦਾਰਨਾਥ ਯਾਤਰਾ ਰੋਕ ਦਿੱਤੀ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ।

ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ (ਐਸ.ਈ.ਓ.ਸੀ.) ਦੀ ਰਿਪੋਰਟ ਅਨੁਸਾਰ, ਚੀਰਬਾਸਾ ਹੈਲੀਪੈਡ ਨੇੜੇ ਪਹਾੜੀ ਤੋਂ ਡਿੱਗੇ ਪੱਥਰਾਂ ਨਾਲ ਇੱਕ ਵਿਅਕਤੀ ਟਕਰਾ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਉਖੀਮਠ ਦੇ 65 ਸਾਲਾ ਮਦਨ ਮੋਹਨ ਤਿਵਾਰੀ ਵਜੋਂ ਹੋਈ ਹੈ।

ਇਸ ਦੌਰਾਨ ਪੁਲਿਸ ਨੇ ਦੱਸਿਆ ਕਿ ਕੇਦਾਰਨਾਥ ਪੈਦਲ ਮਾਰਗ ਮਲਬੇ ਅਤੇ ਪੱਥਰਾਂ ਕਾਰਨ ਬੰਦ ਹੋ ਗਿਆ ਸੀ, ਜਿਸ ਕਾਰਨ ਪੈਦਲ ਯਾਤਰਾ ਰੋਕ ਦਿੱਤੀ ਗਈ । ਉਨ੍ਹਾਂ ਅਨੁਸਾਰ ਲਗਾਤਾਰ ਬਰਸਾਤ ਅਤੇ ਸੜਕ ’ਤੇ ਪੱਥਰ ਡਿੱਗਣ ਕਾਰਨ ਇਸ ਦੀ ਸਫ਼ਾਈ ਕਰਨ ਵਿੱਚ ਦਿੱਕਤ ਆ ਰਹੀ ਹੈ। ਪੁਲਿਸ ਨੇ ਦੱਸਿਆ ਕਿ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪੈਦਲ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਦਾਰਨਾਥ ਜਾਣ ਵਾਲੇ ਸ਼ਰਧਾਲੂਆਂ ਨੂੰ ਸੋਨਪ੍ਰਯਾਗ ਅਤੇ ਗੌਰੀਕੁੰਡ ਅਤੇ ਵਾਪਸ ਪਰਤਣ ਵਾਲੇ ਸ਼ਰਧਾਲੂਆਂ ਨੂੰ ਜੰਗਲਚੱਟੀ ਵਿਖੇ ਰੋਕ ਦਿੱਤਾ ਗਿਆ ਹੈ।

ਪੁਲਿਸ ਦੇ ਅਨੁਸਾਰ, ਸਾਰੇ ਸ਼ਰਧਾਲੂਆਂ ਨੂੰ ਜਦੋਂ ਤੱਕ ਰਸਤਾ ਨਹੀਂ ਖੁੱਲ੍ਹਦਾ ਅਤੇ ਪ੍ਰਸ਼ਾਸਨ ਤੋਂ ਇਜਾਜ਼ਤ ਨਹੀਂ ਮਿਲਦੀ, ਉਦੋਂ ਤੱਕ ਪੈਦਲ ਅੱਗੇ ਨਾ ਵਧਣ ਦੀ ਬੇਨਤੀ ਕੀਤੀ ਗਈ ਹੈ । ਪੁਲਿਸ ਨੇ ਕਿਹਾ ਕਿ ਮੌਸਮ ਅਤੇ ਸੜਕ ਦੇ ਹਾਲਾਤ ਆਮ ਹੋਣ ਤੋਂ ਬਾਅਦ ਹੀ ਯਾਤਰੀਆਂ ਦੀ ਆਵਾਜਾਈ ਬਹਾਲ ਕੀਤੀ ਜਾਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments