Homeਹਰਿਆਣਾਰੇਲਵੇ ਟਰੈਕ 'ਤੇ ਮਿਲੀ ਹਰਿਆਣਾ ਪੁਲਿਸ ਦੇ ਹੈੱਡ ਕਾਂਸਟੇਬਲ ਦੀ ਲਾਸ਼

ਰੇਲਵੇ ਟਰੈਕ ‘ਤੇ ਮਿਲੀ ਹਰਿਆਣਾ ਪੁਲਿਸ ਦੇ ਹੈੱਡ ਕਾਂਸਟੇਬਲ ਦੀ ਲਾਸ਼

ਭਿਵਾਨੀ: ਹਰਿਆਣਾ ਦੇ ਭਿਵਾਨੀ ਤੋਂ ਇੱਕ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਹਰਿਆਣਾ ਪੁਲਿਸ ਦੇ ਹੈੱਡ ਕਾਂਸਟੇਬਲ ਅਮਿਤ ਕੁਮਾਰ ਦੀ ਲਾਸ਼ ਰੇਲਵੇ ਟਰੈਕ ‘ਤੇ ਮਿਲਣ ਤੋਂ ਬਾਅਦ ਇੱਥੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਦੱਸਿਆ ਜਾ ਰਿਹਾ ਹੈ ਕਿ ਟਰੇਨ ਦੀ ਲਪੇਟ ‘ਚ ਆਉਣ ਨਾਲ ਹੈੱਡ ਕਾਂਸਟੇਬਲ ਦੀ ਜਾਨ ਚਲੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅਮਿਤ ਕੁਮਾਰ ਥਾਣਾ ਸਿਟੀ ਵਿੱਚ ਏ.ਆਰ.ਵੀ. ਦੇ ਇੰਚਾਰਜ ਵਜੋਂ ਤਾਇਨਾਤ ਸਨ। ਉਹ 15 ਦਿਨ ਪਹਿਲਾਂ ਹੀ ਪਲਵਲ ਜ਼ਿਲ੍ਹੇ ਤੋਂ ਭਵਾਨੀ ਦੇ ਸਿਟੀ ਥਾਣੇ ਵਿੱਚ ਟ੍ਰਾਸਫਰ ਹੋਏ ਸਨ । ਉਹ 2006 ਵਿੱਚ ਹਰਿਆਣਾ ਪੁਲਿਸ ਵਿੱਚ ਭਰਤੀ ਹੋਏ ਸਨ ।ਮ੍ਰਿਤਕ ਦੋ ਬੱਚਿਆਂ ਦੇ ਪਿਤਾ ਸਨ। ਜੀ.ਆਰ.ਪੀ. ਟੀਮ ਨੂੰ ਸੂਚਨਾ ਮਿਲੀ ਸੀ ਕਿ ਬੀ.ਟੀ.ਐਮ. ਮਿੱਲ ਦੇ ਪਿੱਛੇ ਰੇਲਵੇ ਟਰੈਕ ਦੇ ਵਿਚਕਾਰ ਇੱਕ ਲਾਸ਼ ਪਈ ਹੈ।

ਸੂਚਨਾ ਮਿਲਦੇ ਹੀ ਜੀ.ਆਰ.ਪੀ. ਦੀ ਟੀਮ ਮੌਕੇ ‘ਤੇ ਪਹੁੰਚ ਗਈ। ਲਾਸ਼ ਦੇ ਨੇੜੇ ਮਿਲੇ ਪਰਸ ‘ਚੋਂ ਇਕ ਆਈ-ਕਾਰਡ ਬਰਾਮਦ ਹੋਇਆ, ਜਿਸ ਨਾਲ ਮ੍ਰਿਤਕ ਦੀ ਪਛਾਣ ਹੋ ਸਕੀ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ। ਘਟਨਾ ਤੋਂ ਬਾਅਦ ਪਰਿਵਾਰ ‘ਤੇ ਦੁੱਖ ਦਾ ਪਹਾੜ ਡਿੱਗ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments