ਪੰਜਾਬ : ਪੰਜਾਬ ਯੂਥ ਕਾਂਗਰਸ ਨੇ ਆਪਣੇ ਅਹੁਦੇਦਾਰਾਂ ਨੂੰ ਨਵੀਂਆਂ ਜ਼ਿੰਮੇਵਾਰੀਆਂ ਸੌਂਪਦੇ ਹੋਏ ਵੱਖ-ਵੱਖ ਜ਼ਿਲ੍ਹਿਆਂ ਲਈ ਖੇਤਰੀ ਜ਼ਿੰਮੇਵਾਰੀਆਂ ਦਾ ਐਲਾਨ ਕੀਤਾ ਹੈ। ਪੰਜਾਬ ਯੂਥ ਕਾਂਗਰਸ ਵੱਲੋਂ ਜਾਰੀ ਪੱਤਰ ਅਨੁਸਾਰ ਰਾਜ ਦੇ 29 ਜ਼ਿਲ੍ਹਿਆਂ/ਖੇਤਰਾਂ ਵਿੱਚ ਜਨਰਲ ਸਕੱਤਰ ਅਤੇ ਸਕੱਤਰ ਪੱਧਰ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਪੱਤਰ ਵਿੱਚ ਆਊਟਰੀਚ (ਘੱਟ ਗਿਣਤੀ) ਦੀ ਜ਼ਿੰਮੇਵਾਰੀ ਅਦਨ ਅਲੀ ਖਾਨ, ਮੋਹਸਿਨ ਖਾਨ ਅਤੇ ਅਬਦੁਲ ਮਜੀਦ ਨੂੰ ਦਿੱਤੀ ਗਈ ਹੈ।

ਇਹ ਹੁਕਮ ਪੰਜਾਬ ਯੂਥ ਕਾਂਗਰਸ ਦੀ ਇੰਚਾਰਜ ਡਾ: ਸਮ੍ਰਿਤੀ ਰੰਜਨ ਅਤੇ ਸੂਬਾ ਪ੍ਰਧਾਨ ਸ਼ੁਭਮ ਸ਼ਰਮਾ ਸ਼ੁਭੀ ਨੇ ਜਾਰੀ ਕੀਤੇ ਹਨ । ਪੰਜਾਬ ਯੂਥ ਕਾਂਗਰਸ ਵੱਲੋਂ ਜਾਰੀ ਕੀਤੀ ਗਈ ਸੂਚੀ ਹੇਠ ਲਿਖੇ ਅਨੁਸਾਰ ਹੈ।













