Homeਦੇਸ਼ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਲਹਿਰਾਇਆ ਤਿਰੰਗਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਲਹਿਰਾਇਆ ਤਿਰੰਗਾ

ਨਵੀਂ ਦਿੱਲੀ : ਦੇਸ਼ ਅੱਜ ਆਜ਼ਾਦੀ ਦੀ 80ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਦੇਸ਼ ਭਰ ਵਿੱਚ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਦੇ ਲਾਲ ਕਿਲ੍ਹੇ ਤੋਂ ਇਸ ਰਾਸ਼ਟਰੀ ਸਮਾਰੋਹ ਦੀ ਅਗਵਾਈ ਕਰ ਰਹੇ ਹਨ। ਪੀ.ਐਮ ਮੋਦੀ ਨੇ ਰਾਜਘਾਟ ‘ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਲਾਲ ਕਿਲ੍ਹੇ ‘ਤੇ ਤਿਰੰਗਾ ਲਹਿਰਾਇਆ । ਇਸ ਸਾਲ ਦਾ ਜਸ਼ਨ ਇਸ ਲਈ ਖਾਸ ਹੈ ਕਿਉਂਕਿ ਵੰਦੇ ਮਾਤਰਮ ਨੂੰ 150 ਸਾਲ ਪੂਰੇ ਹੋ ਗਏ ਹਨ ਅਤੇ ਪਹਿਲੀ ਵਾਰ ਲਾਲ ਕਿਲ੍ਹੇ ‘ਤੇ ਵੰਦੇ ਮਾਤਰਮ ਦਾ ਗਾਇਨ ਕੀਤਾ ਗਿਆ ਹੈ।

ਬਾਪੂ ਨੂੰ ਭੇਟ ਕੀਤੀ ਸ਼ਰਧਾਂਜਲੀ
ਪੀ.ਐਮ ਮੋਦੀ ਸਭ ਤੋਂ ਪਹਿਲਾਂ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਰਾਜਘਾਟ ਪਹੁੰਚੇ। ਉਥੇ ਜਾ ਕੇ ਉਨ੍ਹਾਂ ਨੇ ਮਹਾਤਮਾ ਗਾਂਧੀ ਨੂੰ ਮੱਥਾ ਟੇਕਿਆ ਅਤੇ ਦੇਸ਼ ਦੇ ਆਜ਼ਾਦੀ ਘੁਲਾਟੀਆਂ ਨੂੰ ਯਾਦ ਕੀਤਾ।

ਲਾਲ ਕਿਲ੍ਹੇ ‘ਤੇ ਲਹਿਰਾਇਆ ਗਿਆ ਤਿਰੰਗਾ
ਪੀ.ਐਮ ਮੋਦੀ ਨੇ ਲਾਲ ਕਿਲੇ ਤੋਂ ਲਗਾਤਾਰ 13ਵੀਂ ਵਾਰ ਤਿਰੰਗਾ ਲਹਿਰਾਇਆ ਹੈ। ਪੀ.ਐਮ ਮੋਦੀ ਨੇ 13ਵੀਂ ਵਾਰ ਝੰਡਾ ਲਹਿਰਾ ਕੇ ਰਿਕਾਰਡ ਬਣਾਇਆ ਹੈ। ਝੰਡਾ ਲਹਿਰਾਉਣ ਦੇ ਨਾਲ-ਨਾਲ 1721 ਫੀਲਡ ਬੈਟਰੀ (ਸੈਰੇਮੋਨੀਅਲ) ਦੇ ਬਹਾਦਰ ਤੋਪਾਂ ਵੱਲੋਂ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਮੇਜਰ ਪਵਨ ਸਿੰਘ ਸ਼ੇਖਾਵਤ ਨੇ ਦੇਸੀ 105 ਐਮ.ਐਮ ਲਾਈਟ ਫੀਲਡ ਗੰਨ ਨਾਲ ਲੈਸ ਇਸ ਰਸਮੀ ਬੈਟਰੀ ਦੀ ਕਮਾਂਡ ਸੰਭਾਲੀ। ਉਸ ਸਮੇਂ ਭਾਰਤੀ ਹਵਾਈ ਸੈਨਾ ਦੇ ਦੋ MI-17 ਹੈਲੀਕਾਪਟਰਾਂ ਨੇ ਫੁੱਲਾਂ ਦੀ ਵਰਖਾ ਕੀਤੀ।

ਵੰਦੇ ਮਾਤਰਮ ਗਾਇਆ
ਭਾਰਤ ਦੇ ਰਾਸ਼ਟਰੀ ਗੀਤ ਵੰਦਾ ਮਾਤਰਮ ਨੂੰ 150 ਸਾਲ ਪੂਰੇ ਹੋ ਗਏ ਹਨ। ਇਸ ਖਾਸ ਮੌਕੇ ‘ਤੇ ਲਾਲ ਕਿਲ੍ਹੇ ਤੋਂ ਪਹਿਲੀ ਵਾਰ ਵੰਦੇ ਮਾਤਰਮ ਦਾ ਗਾਇਨ ਕੀਤਾ ਗਿਆ। ‘ਵੰਦੇ ਮਾਤਰਮ’ ਦੀ ਮੂਰਤ ਲਾਲ ਕਿਲ੍ਹੇ ਦੇ ਸਾਹਮਣੇ ਸਥਿਤ ਗਿਆਨਪਥ ‘ਤੇ ਵੀ ਬਣਾਈ ਗਈ, ਜਿਸ ਵਿਚ ਆਰਮੀ, ਨੇਵੀ ਅਤੇ ਏਅਰ ਫੋਰਸ ਦੇ ਕੈਡਿਟਾਂ ਅਤੇ ‘ਮੇਰਾ ਭਾਰਤ’ ਦੇ ਵਲੰਟੀਅਰਾਂ ਸਮੇਤ ਕੁੱਲ 2500 ਲੜਕੇ-ਲੜਕੀਆਂ ਨੇ ਹਿੱਸਾ ਲਿਆ। ਹਰ ਸਾਲ ਸੁਤੰਤਰਤਾ ਦਿਵਸ ‘ਤੇ ਕੁਝ ਖਾਸ ਹੁੰਦਾ ਹੈ। ਇਸ ਵਾਰ ਦੀ ਥੀਮ ‘ਵਿਕਸਿਤ ਭਾਰਤ @2047 ਲਈ ਯੁਵਾ ਸ਼ਕਤੀ’ ਅਤੇ ‘ਵੰਦੇ ਮਾਤਰਮ ਦੇ 150 ਸਾਲ’ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਲਾਲ ਕਿਲ੍ਹੇ ‘ਤੇ ‘ਵੰਦੇ ਮਾਤਰਮ’ ਗੂੰਜ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments