ਮੁੰਬਈ: FDA ਨੇ ਮੁੰਬਈ ਅਤੇ ਨਵੀਂ ਮੁੰਬਈ ‘ਚ ਵੱਡੀ ਕਾਰਵਾਈ ਕੀਤੀ ਹੈ। ਇਸ ਕਾਰਵਾਈ ਤਹਿਤ ਐਫ.ਡੀ.ਏ ਨੇ ਪੰਜਾਬ ਗਰਿੱਲ ਅਤੇ ਸਾਊਥ ਇੰਡੀਆ ਡੋਸਾ ਕਾਰਨਰ ਸਮੇਤ ਪੰਜ ਫੂਡ ਅਦਾਰਿਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਜਾਂਚ ਦੌਰਾਨ ਭੋਜਨ ਵਿੱਚ ਕਾਕਰੋਚ ਅਤੇ ਮੱਖੀਆਂ ਪਾਈਆਂ ਗਈਆਂ। ਇਸ ਤੋਂ ਇਲਾਵਾ ਖਾਣਾ ਬਹੁਤ ਹੀ ਅਸੁਰੱਖਿਅਤ ਢੰਗ ਨਾਲ ਰੱਖਿਆ ਗਿਆ ਸੀ। ਅਧੂਰੇ ਭੋਜਨ ਰਿਕਾਰਡ ਅਤੇ ਹੋਰ ਗੰਭੀਰ ਸੁਰੱਖਿਆ ਉਲੰਘਣਾਵਾਂ ਵੀ ਪਾਈਆਂ ਗਈਆਂ।












