Health News : ਸਾਵਣ ਦੀ ਸ਼ੁਰੂਆਤ 30 ਜੁਲਾਈ ਯਾਨੀ ਅੱਜ ਤੋਂ ਹੋ ਗਈ ਹੈ ਜੋ ਕਿ 28 ਅਗਸਤ ਤੱਕ ਜਾਰੀ ਰਹੇਗਾ। ਇਸ ਮਹੀਨੇ ਲਗਭਗ ਹਰ ਕਿਸੇ ਦੇ ਮਨ ਵਿੱਚ ਇੱਕ ਸਵਾਲ ਹੁੰਦਾ ਹੈ: ਸਾਵਣ ਦੌਰਾਨ ਕੀ ਖਾਣਾ ਚਾਹੀਦਾ? ਹੁਣ ਤੁਹਾਨੂੰ ਇਹ ਸੋਚਣ ਦੀ ਲੋੜ ਨਹੀਂ ਹੈ। ਹੇਠਾਂ ਦਿੱਤੀਆਂ ਇਹਨਾਂ 5 ਰੈਸਿਪੀਆਂ ਨੂੰ ਤੁਸੀਂ ਬਹੁਤ ਜ਼ਿਆਦਾ ਮਿਹਨਤ ਕੀਤੇ ਬਿਨਾਂ ਬਣਾ ਸਕਦੇ ਹੋ। ਚਲੋ, ਦੇਰ ਕੀਤੇ ਬਿਨਾਂ ਜਾਣਦੇ ਹਾਂ ਕਿ ਉਹ ਕਿਹੜੀਆਂ 5 ਡਿਸ਼ਾਂ ਹਨ।
ਸਾਵਣ ਦੇ ਵਿਸ਼ੇਸ਼ ਪਕਵਾਨ
ਸਾਬੂਦਾਣੇ ਦੀ ਖਿਚੜੀ
ਜੇਕਰ ਤੁਸੀਂ ਸਾਵਣ ਦੌਰਾਨ ਵਰਤ ਰੱਖ ਰਹੇ ਹੋ, ਤਾਂ ਤੁਸੀਂ ਸਾਬੂਦਾਣੇ ਦੀ ਖਿਚੜੀ ਖਿਚੜੀ ਬਣਾ ਕੇ ਖਾ ਸਕਦੇ ਹੋ। ਇਹ ਡਿਸ਼ ਭਿੱਜੇ ਹੋਏ ਸਾਬੂਦਾਨੇ, ਭੁੰਨੇ ਹੋਏ ਮੂੰਗਫਲੀ, ਹਰੀਆਂ ਮਿਰਚਾਂ ਅਤੇ ਹਲਕੇ ਮਸਾਲਿਆਂ ਨਾਲ ਤਿਆਰ ਕੀਤੀ ਜਾਦੀ ਹੈ, ਸ਼ੁੱਧ ਘਿਓ ਵਿੱਚ ਤਲ ਕੇ ਬਣਾਇਆ ਜਾਂਦਾ ਹੈ। ਇਹ ਨਾ ਸਿਰਫ਼ ਸੁਆਦ ਵਿੱਚ ਲਾਜਵਾਬ ਹੈ, ਬਲਕਿ ਬਣਤਰ ਵਿੱਚ ਵੀ ਹਲਕਾ ਹੈ। ਜੇਕਰ ਤੁਸੀਂ ਚਾਹੋ ਤਾਂ ਇਸ ‘ਤੇ ਤਾਜ਼ੇ ਹਰੇ ਧਨੀਏ ਅਤੇ ਨਿੰਬੂ ਦਾ ਰਸ ਪਾ ਕੇ ਵੀ ਇਸਦਾ ਆਨੰਦ ਲੈ ਸਕਦੇ ਹੋ।
ਸਾਬੂ ਦਾਣੇ ਦੀ ਖੀਰ ਪੌਪਸਿਕਲਜ਼
ਜੇਕਰ ਤੁਸੀਂ ਮਿੱਠੇ ਖਾਣ ਦੇ ਸ਼ੌਕੀਨ ਹੋ, ਤਾਂ ਸਾਵਣ ਦੇ ਮਹੀਨੇ ਵਿੱਚ ਇਸ ਡਿਸ਼ ਨੂੰ ਜ਼ਰੂਰ ਟਰਾਈ ਕਰੋਂ। ਪਹਿਲਾਂ ਸਾਬੂਦਾਣੇ ਦੀ ਖੀਰ ਨੂੰ ਗੁਲਾਬ ਜਲ ਅਤੇ ਸੁੱਕੇ ਮੇਵਿਆਂ ਨਾਲ ਬਣਾਇਆ ਜਾਦਾ ਹੈ, ਫਿਰ ਠੰਡਾ ਕਰਨ ਤੋਂ ਬਾਅਦ ਆਈਸ-ਪੌਪ ਮੋਲਡ ਵਿੱਚ ਭਰ ਕੇ ਜਮਾਇਆ ਜਾਦਾ ਹੈ, ਜਿਸ ਨਾਲ ਇਹ ਪੌਪਸੀਕਲ ਦਾ ਆਕਾਰ ਲੈ ਲੈਂਦਾ ਹੈ।
ਸਾਬੂਦਾਣੇ ਦੀ ਭੇਲ
ਜੇ ਤੁਹਾਨੂੰ ਕੁਝ ਚਟਪਟਾ ਖਾਣ ਦਾ ਮਨ ਕਰੇ ਤਾਂ ਤੁਸੀਂ ਸਾਬੂਦਾਨਾ, ਉਬਲੇ ਆਲੂ ਦੇ ਟੁਕੜੇ, ਭੁੰਨੇ ਹੋਏ ਮੂੰਗਫਲੀ ਅਤੇ ਹਰੀ ਮਿਰਚ ਨੂੰ ਮਿਲਾ ਕੇ ਇਹ ਭੇਲ ਤਿਆਰ ਕਰ ਸਕਦੇ ਹੋ, ਇਸ ਵਿੱਚ ਨਿੰਬੂ ਦਾ ਰਸ ਅਤੇ ਸੇਂਧਾ ਨਮਕ ਮਿਲਾ ਕੇ ਇਸ ਦਾ ਸਵਾਦ ਦੁੱਗਣਾ ਕਰ ਸਕਦੇ ਹੋ।
ਸਾਬੂਦਾਣਾ ਡੋਸਾ
ਪਹਿਲਾਂ, ਸਾਬੂਦਾਣਾ, ਸਾਮਾ ਦੇ ਚੌਲ ਅਤੇ ਦਹੀਂ ਨੂੰ ਮਿਲਾ ਕੇ ਇੱਕ ਘੋਲ ਤਿਆਰ ਕਰ ਲਵੋਂ। ਹੁਣ ਇੱਕ ਤਵੇ ‘ਤੇ ਇਸਨੂੰ ਸੁਨਹਿਰੀ ਭੂਰਾ ਹੋਣ ਤੱਕ ਪਕਾਓ, ਫਿਰ ਨਾਰੀਅਲ ਦੀ ਚਟਨੀ ਦੇ ਨਾਲ ਖਾਓ। ਜੇਕਰ ਤੁਸੀਂ ਕੁਝ ਹਲਕਾ ਅਤੇ ਸੁਆਦੀ ਚੀਜ਼ ਲੱਭ ਰਹੇ ਹੋ, ਤਾਂ ਇਸ ਦਾ ਸੇਵਨ ਜ਼ਰੂਰ ਕਰੋਂ।












