Homeਸੰਸਾਰਬੰਗਲਾਦੇਸ਼ ਦੇ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਜਲਦ ਦੇ ਸਕਦੇ ਹਨ ਅਸਤੀਫ਼ਾ

ਬੰਗਲਾਦੇਸ਼ ਦੇ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਜਲਦ ਦੇ ਸਕਦੇ ਹਨ ਅਸਤੀਫ਼ਾ

ਬੰਗਲਾਦੇਸ਼: ਬੰਗਲਾਦੇਸ਼ ਦੇ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਆਪਣੇ ਕਾਰਜਕਾਲ ਦੇ ਖਤਮ ਹੋਣ ਤੋਂ ਲਗਭਗ ਦੋ ਸਾਲ ਪਹਿਲਾਂ ਜਲਦ ਹੀ ਅਸਤੀਫ਼ਾ ਦੇ ਸਕਦੇ ਹਨ। ਸੂਤਰਾਂ ਨੇ ਅੱਜ ਇਹ ਦਾਅਵਾ ਕੀਤਾ। ਸ਼ਹਾਬੁਦੀਨ ਨੂੰ ਪਿਛਲੀ ਸੰਸਦ ਦੁਆਰਾ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ਲਈ ਚੁਣਿਆ ਗਿਆ ਸੀ ਅਤੇ ਉਹ ਇਕੱਲੇ ਅਜਿਹੇ ਵਿਅਕਤੀ ਹਨ ਜੋ ਜੁਲਾਈ-ਅਗਸਤ 2024 ਵਿੱਚ ਹਿੰਸਕ ਵਿਦਿਆਰਥੀਆਂ ਦੇ ਅੰਦੋਲਨ ਤੋਂ ਬਾਅਦ ਲੰਬੇ ਸਮੇਂ ਤੱਕ ਆਪਣਾ ਸੰਵਿਧਾਨਕ ਅਹੁਦਾ ਸੰਭਾਲ ਰਹੇ ਹਨ। ਵਿਦਿਆਰਥੀਆਂ ਦੇ ਅੰਦੋਲਨ ਦੇ ਕਾਰਨ, ਤਤਕਾਲੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਅਵਾਮੀ ਲੀਗ ਸਰਕਾਰ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹਸੀਨਾ ਭਾਰਤ ਚਲੇ ਗਏ ਅਤੇ 5 ਅਗਸਤ 2024 ਤੋਂ ਉੱਥੇ ਰਹਿ ਰਹੇ ਹਨ।

ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੀ ਸੱਤਾਧਾਰੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐਨ.ਪੀ.) ਦੇ ਇੱਕ ਸੀਨੀਅਰ ਨੇਤਾ ਨੇ ਦੱਸਿਆ, “ਉਹ (ਸ਼ਹਾਬੂਦੀਨ) ਛੇਤੀ ਹੀ ਅਸਤੀਫ਼ਾ ਦੇ ਸਕਦੇ ਹਨ।” ਹਾਲਾਂਕਿ ਉਨ੍ਹਾਂ ਨੇ ਇਸ ਸਬੰਧ ‘ਚ ਵੇਰਵੇ ਨਹੀਂ ਦਿੱਤੇ। ਸਰਕਾਰ ਉਨ੍ਹਾਂ ਰਿਪੋਰਟਾਂ ਤੋਂ ਨਾਰਾਜ਼ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਸ਼ਹਾਬੁਦੀਨ ਨੇ ਹਾਲ ਹੀ ਵਿਚ ਹਸੀਨਾ ਨਾਲ ਸੰਪਰਕ ਮੁੜ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਬੀ.ਐਨ.ਪੀ. ਦੇ ਇੱਕ ਸੀਨੀਅਰ ਨੇਤਾ ਨੇ ਦੱਸਿਆ ਕਿ ਸ਼ਹਾਬੁਦੀਨ ਅਤੇ ਹਸੀਨਾ ਵਿਚਕਾਰ ਹਾਲ ਹੀ ਵਿੱਚ ਹੋਈ ਟੈਲੀਫੋਨ ਗੱਲਬਾਤ ਹੀ ਉਨ੍ਹਾਂ ਦੇ ਸੰਭਾਵਿਤ ਅਸਤੀਫ਼ੇ ਦਾ ਇੱਕੋ ਇੱਕ ਕਾਰਨ ਨਹੀਂ ਹੈ, ਸਗੋਂ ਇਹ ਮੁੱਦਾ “ਕਾਫ਼ੀ ਗੁੰਝਲਦਾਰ” ਹੈ ਕਿਉਂਕਿ ਹਸੀਨਾ ਦੀ ਘਰ ਵਾਪਸੀ ਦੀ ਘੋਸ਼ਣਾ ਤੋਂ ਬਾਅਦ ਬੰਗਲਾਦੇਸ਼ ਵਿੱਚ ਸਿਆਸੀ ਦ੍ਰਿਸ਼ ਜ਼ਿਆਦਾ ਸੰਵੇਦਨਸ਼ੀਲ ਹੋ ਗਿਆ ਹੈ।

ਇਸ ਮਹੀਨੇ ਦੀ ਸ਼ੁਰੂਆਤ ‘ਚ ਹਸੀਨਾ ਨੇ ਕਿਹਾ ਸੀ ਕਿ ਉਹ ਦਸੰਬਰ ‘ਚ ਬੰਗਲਾਦੇਸ਼ ਵਾਪਸ ਆਉਣਗੇ। ਬੰਗਲਾਦੇਸ਼ ਨੇ ਹਸੀਨਾ ਦੀ ਘਰ ਵਾਪਸੀ ਦੀ ਯੋਜਨਾ ਦਾ “ਸੁਆਗਤ” ਕੀਤਾ ਸੀ ਪਰ ਕਿਹਾ ਸੀ ਕਿ ਉਨ੍ਹਾਂ ਨੂੰ ਨਿਆਂਇਕ ਪ੍ਰਕਿਰਿਆ ਦਾ ਸਾਹਮਣਾ ਕਰਨਾ ਪਵੇਗਾ। ਬੰਗਲਾਦੇਸ਼ ਦੇ ਸੰਵਿਧਾਨ ਦੇ ਅਨੁਸਾਰ, ਜੇਕਰ ਰਾਸ਼ਟਰਪਤੀ ਅਸਤੀਫ਼ਾ ਦੇ ਦਿੰਦੇ ਹਨ, ਤਾਂ ਸੰਸਦ ਦੇ ਸਪੀਕਰ ਹਾਫਿਜ਼ੂਦੀਨ ਅਹਿਮਦ ਨਵੇਂ ਰਾਸ਼ਟਰਪਤੀ ਦੀ ਚੋਣ ਹੋਣ ਤੱਕ ਅੰਤਰਿਮ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments