Homeਦੇਸ਼ਸ਼੍ਰੀ ਅਮਰਨਾਥ ਜੀ ਦੀ ਯਾਤਰਾ ਲਈ ਪਹਿਲਾ ਜਥਾ 2 ਜੁਲਾਈ ਦੀ ਸਵੇਰ...

ਸ਼੍ਰੀ ਅਮਰਨਾਥ ਜੀ ਦੀ ਯਾਤਰਾ ਲਈ ਪਹਿਲਾ ਜਥਾ 2 ਜੁਲਾਈ ਦੀ ਸਵੇਰ ਨੂੰ ਜੰਮੂ ਤੋਂ ਹੋਵੇਗਾ ਰਵਾਨਾ

ਜੰਮੂ : ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ‘ਚ ਸ਼੍ਰੀ ਅਮਰਨਾਥ ਯਾਤਰਾ-2026 ਲਈ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਸ਼ਰਧਾਲੂਆਂ ਦਾ ਪਹਿਲਾ ਜੱਥਾ 2 ਜੁਲਾਈ ਦੀ ਸਵੇਰ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਪਵਿੱਤਰ ਗੁਫਾ ਲਈ ਰਵਾਨਾ ਹੋਵੇਗਾ। ਇਹ ਸਮੂਹ ਪਹਿਲਗਾਮ ਅਤੇ ਬਾਲਟਾਲ ਦੋਵਾਂ ਮਾਰਗਾਂ ਲਈ ਨਿਸ਼ਚਿਤ ਸੁਰੱਖਿਆ ਕਾਫਲਿਆਂ ਨਾਲ ਰਵਾਨਾ ਹੋਵੇਗਾ, ਜਦਕਿ ਯਾਤਰਾ ਦਾ ਰਸਮੀ ਉਦਘਾਟਨ 3 ਜੁਲਾਈ ਤੋਂ ਹੋਵੇਗਾ।

ਪ੍ਰਸ਼ਾਸਨ, ਪੁਲਿਸ, ਅਰਧ ਸੈਨਿਕ ਬਲ ਅਤੇ ਸ਼੍ਰੀ ਅਮਰਨਾਥ ਜੀ ਸ਼ਰਾਈਨ ਬੋਰਡ ਨੇ ਯਾਤਰਾ ਨੂੰ ਲੈ ਕੇ ਲਗਭਗ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਭਗਵਤੀ ਨਗਰ ਬੇਸ ਕੈਂਪ ਵਿਖੇ ਸੁਰੱਖਿਆ, ਆਵਾਜਾਈ, ਸਿਹਤ ਸੇਵਾਵਾਂ, ਰਿਹਾਇਸ਼, ਰਜਿਸਟ੍ਰੇਸ਼ਨ, ਭੋਜਨ ਅਤੇ ਹੋਰ ਜ਼ਰੂਰੀ ਸਹੂਲਤਾਂ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਹਾਲ ਹੀ ‘ਚ ਸੁਰੱਖਿਆ ਏਜੰਸੀਆਂ ਨੇ ਕਾਫਲੇ ਦੀ ਆਵਾਜਾਈ ਦਾ ਡਰਾਈ ਰਨ ਵੀ ਸਫ਼ਲਤਾਪੂਰਵਕ ਆਯੋਜਿਤ ਕੀਤਾ ।

ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਸਮੇਂ ਸਿਰ ਬੇਸ ਕੈਂਪ ਪਹੁੰਚਣ, ਆਪਣੇ ਰਜਿਸਟ੍ਰੇਸ਼ਨ ਦਸਤਾਵੇਜ਼ ਅਤੇ ਲਾਜ਼ਮੀ ਪਛਾਣ ਪੱਤਰ ਨਾਲ ਲੈ ਕੇ ਜਾਣ ਅਤੇ ਯਾਤਰਾ ਦੌਰਾਨ ਜਾਰੀ ਕੀਤੀਆਂ ਸਾਰੀਆਂ ਸੁਰੱਖਿਆ ਅਤੇ ਆਵਾਜਾਈ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਇਸ ਸਾਲ ਯਾਤਰਾ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਸ਼ਰਧਾਲੂਆਂ ਦੀ ਯਾਤਰਾ ਨੂੰ ਸੁਰੱਖਿਅਤ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments