ਚਰਖੀ ਦਾਦਰੀ: ਚਰਖੀ ਦਾਦਰੀ ਜ਼ਿਲ੍ਹੇ ਦੇ ਛਪਾਰ ਪਿੰਡ ਦੀ ਰਹਿਣ ਵਾਲੀ ਇਸ਼ਿਤਾ ਸਾਂਗਵਾਨ ਅਤੇ ਭਾਗਵੀ ਦੀ ਰਹਿਣ ਵਾਲੀ ਮੀਨਾਕਸ਼ੀ ਨੇ ਤਿਹਾਸ ਰਚ ਦਿੱਤਾ ਹੈ। ਦੋਵੇਂ ਦੇਸ਼ ਦੀ ਪਹਿਲੀ ਮਹਿਲਾ ਲੜਾਕੂ ਪਾਇਲਟ ਬਣ ਗਈਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਦੋਵਾਂ ਨੇ ਸਾਢੇ ਤਿੰਨ ਸਾਲ ਦੀ ਟ੍ਰੇਨਿੰਗ ਪੂਰੀ ਕਰ ਲਈ ਹੈ ਅਤੇ ਦੋਵਾਂ ਨੂੰ ਅੱਜ ਹੈਦਰਾਬਾਦ ‘ਚ ਕਮਿਸ਼ਨ ਮਿਲੇਗਾ। ਖਾਸ ਗੱਲ ਇਹ ਹੈ ਕਿ ਐਨ.ਡੀ.ਏ. ਰਾਹੀਂ ਪਹਿਲੀ ਵਾਰ ਦੇਸ਼ ਦੀਆਂ ਦੋ ਧੀਆਂ ਫਾਈਟਰ ਪਾਇਲਟ ਬਣੀਆਂ ਹਨ। ਦੋਵਾਂ ਦੀ ਇਸ ਪ੍ਰਾਪਤੀ ‘ਤੇ ਪਿੰਡ ‘ਚ ਖੁਸ਼ੀ ਦਾ ਮਾਹੌਲ ਹੈ। ਇਸ਼ਿਤਾ ਸਾਂਗਵਾਨ ਅਤੇ ਮੀਨਾਕਸ਼ੀ ਨੇ ਹੋਰ ਬੇਟੀਆਂ ਨੂੰ ਵੀ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਧੀਆਂ ਨੂੰ ਇੱਕ ਵੱਡਾ ਟੀਚਾ ਮਿੱਥਣਾ ਚਾਹੀਦਾ ਹੈ ਅਤੇ ਫਿਰ ਉਸ ਨੂੰ ਪ੍ਰਾਪਤ ਕਰਨ ਲਈ ਪੂਰੀ ਲਗਨ ਨਾਲ ਮਿਹਨਤ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ।












