Home ਹਰਿਆਣਾ ਚਰਖੀ ਦਾਦਰੀ ਜ਼ਿਲ੍ਹੇ ਦੀਆਂ ਇਸ਼ਿਤਾ ਸਾਂਗਵਾਨ ਤੇ ਮੀਨਾਕਸ਼ੀ ਦੇਸ਼ ਦੀ ਪਹਿਲੀ ਮਹਿਲਾ...

ਚਰਖੀ ਦਾਦਰੀ ਜ਼ਿਲ੍ਹੇ ਦੀਆਂ ਇਸ਼ਿਤਾ ਸਾਂਗਵਾਨ ਤੇ ਮੀਨਾਕਸ਼ੀ ਦੇਸ਼ ਦੀ ਪਹਿਲੀ ਮਹਿਲਾ ਲੜਾਕੂ ਪਾਇਲਟ ਬਣੀਆਂ

0

ਚਰਖੀ ਦਾਦਰੀ: ਚਰਖੀ ਦਾਦਰੀ ਜ਼ਿਲ੍ਹੇ ਦੇ ਛਪਾਰ ਪਿੰਡ ਦੀ ਰਹਿਣ ਵਾਲੀ ਇਸ਼ਿਤਾ ਸਾਂਗਵਾਨ ਅਤੇ ਭਾਗਵੀ ਦੀ ਰਹਿਣ ਵਾਲੀ ਮੀਨਾਕਸ਼ੀ ਨੇ  ਤਿਹਾਸ ਰਚ ਦਿੱਤਾ ਹੈ। ਦੋਵੇਂ ਦੇਸ਼ ਦੀ ਪਹਿਲੀ ਮਹਿਲਾ ਲੜਾਕੂ ਪਾਇਲਟ ਬਣ ਗਈਆਂ ਹਨ।

ਤੁਹਾਨੂੰ ਦੱਸ ਦੇਈਏ ਕਿ ਦੋਵਾਂ ਨੇ ਸਾਢੇ ਤਿੰਨ ਸਾਲ ਦੀ ਟ੍ਰੇਨਿੰਗ ਪੂਰੀ ਕਰ ਲਈ ਹੈ ਅਤੇ ਦੋਵਾਂ ਨੂੰ ਅੱਜ ਹੈਦਰਾਬਾਦ ‘ਚ ਕਮਿਸ਼ਨ ਮਿਲੇਗਾ। ਖਾਸ ਗੱਲ ਇਹ ਹੈ ਕਿ ਐਨ.ਡੀ.ਏ. ਰਾਹੀਂ ਪਹਿਲੀ ਵਾਰ ਦੇਸ਼ ਦੀਆਂ ਦੋ ਧੀਆਂ ਫਾਈਟਰ ਪਾਇਲਟ ਬਣੀਆਂ ਹਨ। ਦੋਵਾਂ ਦੀ ਇਸ ਪ੍ਰਾਪਤੀ ‘ਤੇ ਪਿੰਡ ‘ਚ ਖੁਸ਼ੀ ਦਾ ਮਾਹੌਲ ਹੈ। ਇਸ਼ਿਤਾ ਸਾਂਗਵਾਨ ਅਤੇ ਮੀਨਾਕਸ਼ੀ ਨੇ ਹੋਰ ਬੇਟੀਆਂ ਨੂੰ ਵੀ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਧੀਆਂ ਨੂੰ ਇੱਕ ਵੱਡਾ ਟੀਚਾ ਮਿੱਥਣਾ ਚਾਹੀਦਾ ਹੈ ਅਤੇ ਫਿਰ ਉਸ ਨੂੰ ਪ੍ਰਾਪਤ ਕਰਨ ਲਈ ਪੂਰੀ ਲਗਨ ਨਾਲ ਮਿਹਨਤ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version