Homeਪੰਜਾਬਨਗਰ ਨਿਗਮ ਲੁਧਿਆਣਾ ਜ਼ੋਨ ਬੀ ਦੇ ਦਫ਼ਤਰ 'ਚ ਹੋਇਆ ਭਾਰੀ ਹੰਗਾਮਾ

ਨਗਰ ਨਿਗਮ ਲੁਧਿਆਣਾ ਜ਼ੋਨ ਬੀ ਦੇ ਦਫ਼ਤਰ ‘ਚ ਹੋਇਆ ਭਾਰੀ ਹੰਗਾਮਾ

ਲੁਧਿਆਣਾ : ਨਗਰ ਨਿਗਮ ਲੁਧਿਆਣਾ ਜ਼ੋਨ ਬੀ ਦੇ ਦਫ਼ਤਰ ‘ਚ ਭਾਰੀ ਹੰਗਾਮਾ ਹੋਣ ਦੀ ਸੂਚਨਾ ਮਿਲੀ ਹੈ।ਜਾਣਕਾਰੀ ਅਨੁਸਾਰ ਅਕਾਲੀ ਕੌਂਸਲਰ ਕਮਲ ਅਰੋੜਾ ਨੇ ਨਗਰ ਨਿਗਮ ਦੇ ਐੱਸ.ਈ. ਪ੍ਰਵੀਨ ਸਿੰਗਲਾ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਮੌਕੇ ‘ਤੇ ਹੀ ਹੱਥੋਪਾਈ ਹੋ ਗਈ। ਇਸ ਮਗਰੋਂ ਨਿਗਮ ਵਿੱਚ ਤਣਾਅ ਵਾਲਾ ਮਾਹੌਲ ਬਣ ਗਿਆ।

ਜਾਣਕਾਰੀ ਅਨੁਸਾਰ ਕੌਂਸਲਰ ਕਮਲ ਅਰੋੜਾ ਆਪਣੇ ਵਾਰਡ ਨੰਬਰ 20 ਦੇ ਵਿਕਾਸ ਕਾਰਜਾਂ ਸਬੰਧੀ ਨਿਗਮ ਦਫ਼ਤਰ ਗਏ ਹੋਏ ਸਨ, ਜਿੱਥੇ ਉਨ੍ਹਾਂ ਦੇ ਐੱਸ. ਪ੍ਰਵੀਨ ਸਿੰਗਲਾ ਨਾਲ ਬਹਿਸ ਹੋ ਗਈ। ਇਸ ਦੌਰਾਨ ਕੌਂਸਲਰ ਐਸ.ਈ. ਪ੍ਰਵੀਨ ਸਿੰਗਲਾ ‘ਤੇ ਹਮਲਾ ਕਰਨ ਅਤੇ ਹੱਥੋਪਾਈ ਹੋਣ ਦੀਆਂ ਖ਼ਬਰਾਂ ਵੀ ਆਈਆਂ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੌਂਸਲਰ ਕਮਲ ਅਰੋੜਾ ਨੇ ਪ੍ਰਵੀਨ ਸਿੰਗਲਾ ਨੂੰ ਥੱਪੜ ਮਾਰਿਆ ਹੈ।

ਇਸ ਤੋਂ ਬਾਅਦ ਨਗਰ ਨਿਗਮ ਦੇ ਮੁਲਾਜ਼ਮਾਂ ਵਿੱਚ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਕਤ ਮਾਮਲਾ ਸਿਆਸੀ ਰੂਪ ਵੀ ਲੈ ਸਕਦਾ ਹੈ ਅਤੇ ਇਸ ਘਟਨਾ ਦੇ ਵਿਰੋਧ ‘ਚ ਮੁਲਾਜ਼ਮ ਹੜਤਾਲ ‘ਤੇ ਵੀ ਜਾ ਸਕਦੇ ਹਨ। ਇਸ ਸਮੇਂ ਨਗਰ ਨਿਗਮ ਵਿੱਚ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments