ਪੰਜਾਬ: ਪੰਜਾਬ ਦੀਆਂ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਗ੍ਰਾਮ ਪੰਚਾਇਤਾਂ ਦੇ ਚੋਣ ਨਤੀਜੇ ਅੱਜ ਐਲਾਨੇ ਜਾਣੇ ਹਨ। ਪੰਜਾਬ ਭਰ ਦੇ 115 ਗਿਣਤੀ ਕੇਂਦਰਾਂ ‘ਤੇ ਸਵੇਰੇ 8:00 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਸ਼ੁਰੂਆਤੀ ਨਤੀਜਿਆਂ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) 78 ਸੀਟਾਂ ਲੈ ਕੇ ਮੋਹਰੀ ਹੈ ਤੇ ਪਾਰਟੀ ਨੇ 44 ਸੀਟਾਂ ’ਤੇ ਲੀਡ ਲਈ ਹੋਈ ਹੈ। ਅਕਾਲੀ ਦਲ 19 ਸੀਟਾਂ ਜਿੱਤ ਕੇ ਦੂਜੇ ਨੰਬਰ ’ਤੇ ਹੈ ਅਤੇ 19 ਸੀਟਾਂ ’ਤੇ ਮੋਹਰੀ ਹੈ ਜਦੋਂ ਕਿ ਕਾਂਗਰਸ ਨੇ 17 ਸੀਟਾਂ ਜਿੱਤ ਲਈਆਂ ਹਨ ਅਤੇ 18 ਸੀਟਾਂ ’ਤੇ ਮੋਹਰੀ ਹੈ। 11 ਸੀਟਾਂ ਆਜ਼ਾਦ ਉਮੀਦਵਾਰਾਂ ਨੇ ਜਿੱਤ ਲਈਆਂ ਹਨ ਤੇ 10 ’ਤੇ ਅੱਗੇ ਹਨ।












