Homeਪੰਜਾਬਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅਹਿਮਦਾਬਾਦ ਦੇ ਲਈ ਸਿੱਧੀ ਉਡਾਣ...

ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅਹਿਮਦਾਬਾਦ ਦੇ ਲਈ ਸਿੱਧੀ ਉਡਾਣ ਸੇਵਾ ਅੱਜ ਤੋਂ ਹੋਵੇਗੀ ਸ਼ੁਰੂ

ਚੰਡੀਗੜ੍ਹ : ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅਹਿਮਦਾਬਾਦ ਦੇ ਲਈ ਇੱਕ ਨਵੀਂ ਸਿੱਧੀ ਉਡਾਣ ਸੇਵਾ ਅੱਜ ਯਾਨੀ ਸੋਮਵਾਰ ਤੋਂ ਸ਼ੁਰੂ ਹੋ ਗਈ ਹੈ। ਇਸ ਨਾਲ ਪੰਜਾਬ ਅਤੇ ਗੁਜਰਾਤ ਵਿਚਕਾਰ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਕਾਫ਼ੀ ਰਾਹਤ ਮਿਲੇਗੀ। ਇਹ ਉਡਾਣ ਏਅਰ ਇੰਡੀਆ ਐਕਸਪ੍ਰੈਸ ਏਅਰਲਾਈਨਜ਼ ਦੁਆਰਾ ਸੰਚਾਲਿਤ ਕੀਤੀ ਜਾ ਰਹੀ ਹੈ।

ਹਵਾਈ ਅੱਡੇ ਦੇ ਸੀਈਓ ਅਜੇ ਵਰਮਾ ਨੇ ਦੱਸਿਆ ਕਿ ਇਹ ਉਡਾਣ ਚੰਡੀਗੜ੍ਹ ਤੋਂ ਦੁਪਹਿਰ 1:40 ਵਜੇ ਰਵਾਨਾ ਹੋਵੇਗੀ ਅਤੇ 3:40 ਵਜੇ ਅਹਿਮਦਾਬਾਦ ਪਹੁੰਚੇਗੀ, ਜਦੋਂ ਕਿ ਅਹਿਮਦਾਬਾਦ ਤੋਂ ਉਡਾਣ ਸਵੇਰੇ 11:05 ਵਜੇ ਚੱਲ ਕੇ ਦੁਪਹਿਰੇ 1:00 ਵਜੇ ਚੰਡੀਗੜ੍ਹ ਪਹੁੰਚੇਗੀ। ਪਹਿਲਾਂ, ਯਾਤਰੀਆਂ ਨੂੰ ਚੰਡੀਗੜ੍ਹ ਤੋਂ ਅਹਿਮਦਾਬਾਦ ਜਾਣ ਦੇ ਲਈ ਦਿੱਲੀ ਜਾਂ ਮੁੰਬਈ ਰਾਹੀਂ ਯਾਤਰਾ ਕਰਨੀ ਪੈਂਦੀ ਸੀ, ਜਿਸ ਵਿੱਚ 4-5 ਘੰਟੇ ਲੱਗਦੇ ਸਨ। ਹੁਣ, ਇਸ ਯਾਤਰਾ ਵਿੱਚ ਸਿਰਫ਼ 2 ਘੰਟਿਆ ’ਚ ਪੂਰੀ ਹੋਵੇਗੀ। ਹਵਾਈ ਅੱਡਾ ਅਥਾਰਟੀ ਦੇ ਅਧਿਕਾਰੀਆਂ ਦੇ ਅਨੁਸਾਰ, ਇਹ ਰਸਤਾ ਕਾਰੋਬਾਰੀ ਯਾਤਰੀਆਂ ਅਤੇ ਸੈਲਾਨੀਆਂ ਦੀ ਮੰਗ ਦੇ ਜਵਾਬ ਵਿੱਚ ਸ਼ੁਰੂ ਕੀਤਾ ਗਿਆ ਹੈ, ਜਿਸ ਨਾਲ ਦੋਵਾਂ ਸ਼ਹਿਰਾਂ ਵਿਚਕਾਰ ਵਪਾਰ ਅਤੇ ਸੈਰ-ਸਪਾਟਾ ਵਧੇਗਾ। ਇਸ ਰਸਤੇ ਲਈ ਬੁਕਿੰਗ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ, ਸ਼ੁਰੂਆਤੀ ਕਿਰਾਇਆ 15,724 ਰੁਪਏ ਨਿਰਧਾਰਤ ਕੀਤਾ ਗਿਆ ਹੈ, ਜੋ ਕਿ ਫਲੈਕਸੀ ਕਿਰਾਏ ਦੇ ਆਧਾਰ ‘ਤੇ ਬਦਲਿਆ ਜਾ ਸਕਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments