Homeਖੇਡਾਂਕ੍ਰਿਕਟਰ ਸ਼ੁਭਮਨ ਗਿੱਲ ਨੂੰ 12 ਲੱਖ ਰੁਪਏ ਦਾ ਲੱਗਾ ਭਾਰੀ ਜੁਰਮਾਨ

ਕ੍ਰਿਕਟਰ ਸ਼ੁਭਮਨ ਗਿੱਲ ਨੂੰ 12 ਲੱਖ ਰੁਪਏ ਦਾ ਲੱਗਾ ਭਾਰੀ ਜੁਰਮਾਨ

ਸਪੋਰਟਸ ਨਿਊਜ਼ : ਕ੍ਰਿਕਟਰ ਸ਼ੁਭਮਨ ਗਿੱਲ ਨੂੰ ਵੱਡਾ ਝਟਕਾ ਲੱਗਾ ਹੈ । ਸ਼ੁਭਮਨ ਗਿੱਲ ਨੂੰ ਦਿੱਲੀ ਕੈਪੀਟਲਸ ਵਿਰੁੱਧ ਖੇਡੇ ਗਏ ਕ੍ਰਿਕਟ ਮੈਚ ਦੌਰਾਨ ਲੱਖਾਂ ਰੁਪਏ ਦਾ ਭਾਰੀ ਜੁਰਮਾਨਾ ਲੱਗਿਆ ਹੈ।

ਕਿਉਂ ਲੱਗਿਆ ਸ਼ੁਭਮਨ ਗਿੱਲ ਨੂੰ ਜੁਰਮਾਨਾ?
ਦੱਸਿਆ ਜਾ ਰਿਹਾ ਹੈ ਕਿ ਕ੍ਰਿਕਟਰ ਸ਼ੁਭਮਨ ਗਿੱਲ ਨੂੰ ਜੋ ਲੱਖਾਂ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਉਹ 12 ਲੱਖ ਰੁਪਏ ਹੈ ਤੇ ਇਹ ਜੁਰਮਾਨਾ ਸ਼ੁਭਮਨ ਗਿੱਲ ਨੂੰ ’ਸਲੋਅ ਓਵਰ ਰੇਟ’ ਦੇ ਕਾਰਨਾਂ ਦੇ ਚਲਦਿਆਂ ਲਗਾਇਆ ਗਿਆ ਹੈ । ਉਕਤ ਜੁਰਮਾਨਾ ਸ਼ੁਭਮਨ ਗਿੱਲ ਨੂੰ ਦਿੱਲੀ ਕੈਪੀਟਲਸ ਵਿਰੁਧ ਖੇਡੇ ਗਏ ਰੁਮਾਂਚਕ ਮੁਕਾਬਲੇ ਵਿਚ ਜਿੱਤ ਦਰਜ ਕਰਨ ਦੇ ਬਾਵਜੂਦ ਲੱਗਿਆ ਹੈ । ਦੱਸਣਯੋਗ ਹੈ ਕਿ ਸ਼ੁਭਮਨ ਗਿੱਲ ਗੁਜਰਾਤ ਟਾਈਟਨਸ ਦੇ ਕਪਤਾਨ ਹਨ ।

ਕਿਸਨੇ ਲਗਾਇਆ ਹੈ ਇਹ ਜੁਰਮਾਨਾ
ਗੁਜਰਾਤ ਟਾਈਟਨਸ ਦੇ ਕਪਤਾਨ ਸ਼ੁਭਮਨ ਗਿੱਲ ਤੇ ਜੋ ’ਸਲੋਅ ਓਵਰ ਰੇਟ’ ਯਾਨੀ ਕਿ (ਨਿਰਧਾਰਿਤ ਸਮੇਂ ਵਿੱਚ ਓਵਰ ਪੂਰੇ ਨਾ ਕਰਨ) ਤਹਿਤ ਜੁਰਮਾਨਾ ਲਗਾਇਆ ਗਿਆ ਹੈ ਉਹ ਆਈ.ਪੀ.ਐੱਲ. ਕਮੇਟੀ  ਵਲੋਂ ਲਗਾਇਆ ਗਿਆ ਹੈ ।

ਬੁੱਧਵਾਰ ਨੂੰ ਅਰੁਣ ਜੇਤਲੀ ਸਟੇਡੀਅਮ ਵਿਚ ਖੇਡੇ ਗਏ ਇਸ ਮੈਚ ਵਿਚ ਗੁਜਰਾਤ ਟਾਈਟਨਸ ਨੇ ਮੇਜ਼ਬਾਨ ਦਿੱਲੀ ਕੈਪੀਟਲਸ ਨੂੰ ਆਖ਼ਰੀ ਗੇਂਦ ’ਤੇ 1 ਦੌੜ ਨਾਲ ਹਰਾ ਕੇ ਸੀਜ਼ਨ ਦੀ ਅਪਣੀ ਪਹਿਲੀ ਜਿੱਤ ਦਰਜ ਕੀਤੀ ਪਰ ਮੈਚ ਦੌਰਾਨ ਟੀਮ ਵਲੋਂ ਓਵਰ ਪੂਰੇ ਕਰਨ ਵਿਚ ਕੀਤੀ ਗਈ ਦੇਰੀ ਕਪਤਾਨ ਨੂੰ ਮਹਿੰਗੀ ਪੈ ਗਈ । ਆਈ.ਪੀ.ਐਲ. ਦੇ ਮੈਚ ਨੰਬਰ 14 ਵਿਚ ਦਿੱਲੀ ਕੈਪੀਟਲਸ ਵਿਰੁਧ ਗੁਜਰਾਤ ਟਾਈਟਨਸ ਨੇ ਤੈਅ ਸਮੇਂ ਤੋਂ ਘੱਟ ਰਫ਼ਤਾਰ ਨਾਲ ਓਵਰ ਸੁੱਟੇ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments