Homeਸੰਸਾਰਫਿਲਮ ਰਾਮਾਇਣ ਦਾ ਟੀਜ਼ਰ ਅਮਰੀਕਾ ਦੇ ਲਾਸ ਏਂਜਲਸ ’ਚ ਹੋਇਆ ਰਿਲੀਜ਼

ਫਿਲਮ ਰਾਮਾਇਣ ਦਾ ਟੀਜ਼ਰ ਅਮਰੀਕਾ ਦੇ ਲਾਸ ਏਂਜਲਸ ’ਚ ਹੋਇਆ ਰਿਲੀਜ਼

ਅਮਰੀਕਾ : ਨਿਤੇਸ਼ ਤਿਵਾੜੀ ਦੁਆਰਾ ਨਿਰਦੇਸ਼ਤ ਫਿਲਮ ਰਾਮਾਇਣ ਦਾ ਟੀਜ਼ਰ ਅਮਰੀਕਾ ਦੇ ਲਾਸ ਏਂਜਲਸ ਵਿੱਚ ਰਿਲੀਜ਼ ਹੋਇਆ। ਫਿਲਮ ਵਿੱਚ ਰਣਵੀਰ ਕਪੂਰ ਭਗਵਾਨ ਰਾਮ ਅਤੇ ਸਾਈਂ ਪੱਲਵੀ ਮਾਤਾ ਸੀਤਾ ਦਾ ਰੋਲ ਨਿਭਾ ਰਹੇ ਹਨ। ਇਸ ਦੌਰਾਨ ਸਾਉਥ ਅਦਾਕਾਰ ਯਸ਼ ਰਾਵਣ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਇਸ ਵਿਸ਼ੇਸ਼ ਸਕ੍ਰੀਨਿੰਗ ਵਿੱਚ ਦਰਸ਼ਕਾਂ ਨੇ ਟੀਜ਼ਰ ਦੇਖਿਆ ਅਤੇ ਇਮੋਸ਼ਨਲ ਹੋ ਗਏ। ਇਹ ਫਿਲਮ ਦੀਵਾਲੀ 2026 ‘ਤੇ ਰਿਲੀਜ਼ ਹੋਣ ਵਾਲੀ ਹੈ।

ਭਾਰਤ ਵਿੱਚ ਕਦੋਂ ਹੋਵੇਗਾ ਟੀਜ਼ਰ ਰਿਲੀਜ਼?

ਰਾਮਾਇਣ ਦੇ ਨਿਰਦੇਸ਼ਕ ਨਿਮਿਤ ਤਿਵਾੜੀ ਨੇ X ‘ਤੇ ਟਵੀਟ ਕਰਦੇ ਹੋਇਆ ਦੱਸਿਆ ਕਿ ਭਾਰਤ ਵਿੱਚ ਫਿਲਮ ਦਾ ਟੀਜ਼ਰ 2 ਅਪ੍ਰੈਲ, ਹਨੂਮਾਨ ਜਯੰਤੀ ਦੇ ਦਿਨ ਰਿਲੀਜ਼ ਕੀਤਾ ਜਾਵੇਗਾ। ਹਾਲ ਹੀ ਵਿੱਚ ਲਾਸ ਏਂਜਲਸ ਵਿੱਚ ਰਿਲੀਜ਼ ਹੋਏ ਟੀਜ਼ਰ ਦੀ ਪ੍ਰਤੀਕਿਰਿਆ ਤੋਂ ਬਾਅਦ ਭਾਰਤ ਵਿੱਚ ਰਾਮਾਇਣ ਪ੍ਰਤੀ ਉਤਸ਼ਾਹ ਆਪਣੇ ਸਿਖਰ ‘ਤੇ ਪਹੁੰਚ ਗਿਆ ਹੈ। ਲੋਕ ਟੀਜ਼ਕ ਰਿਲੀਜ਼ ਦਾ ਬੇਸਬਰੀ ਨਾਲ ਇਤਜ਼ਾਰ ਕਰ ਰਹੇ ਹਨ।

ਸ਼ਾਨਦਾਰ ਵਿਜ਼ੂਅਲ ਅਤੇ ਭਾਵਨਾਵਾਂ ਨੇ ਛੂਹ ਲਿਆ ਦਿਲ

ਟੀਜ਼ਰ ਰਾਮਾਇਣ ਦੀ ਕਹਾਣੀ ਨੂੰ ਬਹੁਤ ਵੱਡੇ ਪੈਮਾਨੇ ’ਤੇ ਦਿਖਾਇਆ ਗਿਆ ਹੈ। VFX ਇੰਨੇ ਸ਼ਾਨਦਾਰ ਹਨ ਕਿ ਲੱਗਦਾ ਹੈ ਜਿਵੇਂ ਅਸਲੀ ਘਟਨਾਵਾਂ ਸਾਹਮਣੇ ਆ ਰਹੀਆਂ ਹੋਣ। ਲਾਸ ਏਂਜਲਸ ਦੇ ਦਰਸ਼ਕਾਂ ਨੇ ਕਿਹਾ ਕਿ ਫਿਲਮ ਦਾ ਸਕੇਲ ਬਹੁਤ ਵੱਡਾ ਹੈ। ਕਹਾਣੀ ਜੜ੍ਹਾਂ ਨਾਲ ਜੁੜੀ ਹੋਈ ਹੈ, ਜੋ ਭਾਰਤੀ ਸੱਭਿਆਚਾਰ ਨੂੰ ਸਹੀ ਢੰਗ ਨਾਲ ਪੇਸ਼ ਕਰਦੀ ਹੈ। ਕਈ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਕਿਉਂਕਿ ਰਾਮ, ਸੀਤਾ ਅਤੇ ਲਛਮਣ ਦੇ ਕਿਰਦਾਰ ਬਹੁਤ ਭਾਵੁਕ ਲੱਗਾ। ਦੱਸ ਦਈਏ ਕਿ ਇਸ ਵਿੱਚ ਸੰਨੀ ਦਿਓਲ ਹਨੂੰਮਾਨ ਦਾ ਰੋਲ ਕਰ ਰਹੇ ਹਨ, ਜੋ ਹੋਰ ਵੀ ਮਜ਼ਬੂਤ ਲੱਗ ਰਿਹਾ ਹੈ। ਟੀਜ਼ਰ ਵਿੱਚ ਬੈਕਗ੍ਰਾਊਂਡ ਸੰਗੀਤ ਵੀ ਬਹੁਤ ਪ੍ਰਭਾਵਸ਼ਾਲੀ ਹੈ। ਦਰਸ਼ਕਾਂ ਨੇ ਕਿਹਾ, “ਇਹ ਸਿਰਫ਼ ਇੱਕ ਫਿਲਮ ਨਹੀਂ ਹੈ, ਇਹ ਇੱਕ ਮਹਾਂਕਾਵਿ ਦੀ ਸ਼ੁਰੂਆਤ ਹੈ।”

ਜਨਤਾ ਦੇ ਦਿਲ ਜਿੱਤ ਲਏ

ਲੋਕਾਂ ਦੀ ਪ੍ਰਤੀਕਿਰਿਆ ਨੂੰ ਬਹੁਤ ਜ਼ਿਆਦਾ ਸਕਾਰਾਤਮਕ ਆਈ ਹੈ। ਇੱਕ ਦਰਸ਼ਕ ਨੇ ਟਵੀਟ ਕੀਤਾ, “ਇਸ ਫਿਲਮ ਦਾ ਇੰਤਜ਼ਾਰ ਹੁਣ ਹੋਰ ਵੀ ਵਧ ਗਈ ਹੈ।” ਕਈ ਨੇ ਕਿਹਾ ਹੈ ਕਿ VFX ਹਾਲੀਵੁੱਡ-ਪੱਧਰ ਦੇ ਹਨ, ਪਰ ਕਹਾਣੀ ਪੂਰੀ ਤਰ੍ਹਾਂ ਭਾਰਤੀ ਹੈ। ਭਾਰਤ ਵਿੱਚ ਪ੍ਰਸ਼ੰਸਕ ਵੀ ਉਤਸ਼ਾਹਿਤ ਹਨ। ਅਧਿਕਾਰਤ ਟੀਜ਼ਰ 2 ਅਪ੍ਰੈਲ ਨੂੰ ਰਿਲੀਜ਼ ਹੋਣ ਲਈ ਤਿਆਰ ਹੈ, ਜੋ ਫਿਰ ਹੋਰ ਵੀ ਚਰਚਾ ਪੈਦਾ ਕਰੇਗਾ। ਰਾਮਾਇਣ ਰਾਮਚਰਿਤ ਮਾਨਸ ਅਤੇ ਰਾਮਾਇਣ ‘ਤੇ ਅਧਾਰਤ ਹੈ, ਦੋਵੇਂ ਤੁਲਸੀਦਾਸ ਅਤੇ ਵਾਲਮੀਕਿ ਦੁਆਰਾ ਲਿਖੇ ਗਏ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments