HomeLifestyleਗਰਮੀਆਂ ’ਚ ਟੈਨ ਤੋਂ ਛੁਟਕਾਰਾ ਪਾਉਣ ਲਈ ਵਰਤੋਂ ਇਹ ਚੀਜ਼ਾਂ

ਗਰਮੀਆਂ ’ਚ ਟੈਨ ਤੋਂ ਛੁਟਕਾਰਾ ਪਾਉਣ ਲਈ ਵਰਤੋਂ ਇਹ ਚੀਜ਼ਾਂ

Life-Style : ਤੇਜ਼ ਧੁੱਪ ਦੇ ਕਾਰਨ ਚਿਹਰੇ ‘ਤੇ ਹੋਣ ਵਾਲੀ ਰੈਡਨੇਸ ਅਤੇ ਜਲਣ ਨੂੰ ਘੱਟ ਕਰਨ ਵਿੱਚ ਕੇਲੇ ਦਾ ਛਿਲਕਾ ਬਹੁਤ ਅਸਰਦਾਰ ਹੈ।  ਇਸ ਵਿੱਚ ਮੌਜੂਦਾ ਐਂਟੀ-ਇੰਫਲੇਮੇਟਰੀ ਗੁਣ ਸਕਿੰਨ ਨੂੰ ਠੰਢਕ ਪਹੁੰਚਦੇ ਹਨ।

ਪਸੀਨਾ ਦੇ ਕਾਰਨ ਅਸੀਂ ਅਕਸਰ ਭਾਰੀ ਕਰੀਮਾਂ ਲਗਾਉਣ ਤੋਂ ਬਚਦੇ ਹਾਂ, ਜਿਸ  ਨਾਲ ਸਕਿੰਨ ਅੰਦਰ ਤੋਂ ਡਰਾਈ ਹੋ ਜਾਦੀ ਹੈ। ਛਿਲਕੇ ਵਿੱਚ ਮੌਜੂਦ ਪੋਟਾਸ਼ੀਅਮ ਅਤੇ ਵਿਟਾਮਿਨ ਏ ਸਕਿੰਨ ਨੂੰ ਬਿਨ੍ਹਾਂ ਚਿਕਨਾਈ ਦ ਹਾਈਡਰੇਟ ਰੱਖਦੇ ਹਨ।

ਗਰਮੀਆਂ ਵਿੱਚ ਤੇਲ ਅਤੇ ਪਸੀਨੇ ਨਾਲ ਮੁਹਾਸਿਆਂ ਦੀ ਸਮੱਸਿਆ ਵਧ ਜਾਦੀ ਹੈ। ਕੇਲੇ ਦੇ ਛਿਲਕਿਆਂ ਵਿੱਚ ਐਂਟੀਆਕਸੀਡੈਂਟ ਅਤੇ ਲੂਟੀਨ ਹੁੰਦੇ ਹੈ, ਜੋ ਬੈਕਟੀਰੀਆ ਨਾਲ ਲੜਨ ਅਤੇ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।

ਜੇਕਰ ਚਿਹਰੇ ’ਤੇ ਧੁੱਪ ਦੇ ਕਾਰਨ ਟੈਨ ਹੋ ਗਿਆ ਹੈ, ਤਾਂ ਛਿਲਕੇ ਦੇ ਅੰਦਰਲੇ ਹਿੱਸੇ ਨੂੰ ਰਗੜਨ ਨਾਲ ਸਕਿੰਨ ਦੀ ਰੰਗਤ ਸਾਫ ਹੁੰਦੀ ਹੈ। ਇਸ ਵਿੱਚ ਮੌਜੂਦ ਵਿਟਾਮਿਨ ਸੀ ਦਾਗ-ਧੱਬਿਆਂ ਨੂੰ ਹਲਕਾ ਕਰਨ ਵਿੱਚ ਮਦਦ ਕਰਦਾ ਹੈ।

ਛਿਲਕੇ ਦੇ ਚਿੱਟੇ ਹਿੱਸੇ ਨੂੰ ਆਪਣੇ ਚਿਹਰੇ ‘ਤੇ 5-10 ਮਿੰਟਾਂ ਲਈ ਹੌਲੀ-ਹੌਲੀ ਰਗੜੋ, ਜਦੋਂ ਤੱਕ ਛਿਲਕਾ ਭੂਰਾ ਨਾ ਹੋ ਜਾਵੇ। ਇਸਨੂੰ 15-20 ਮਿੰਟਾਂ ਲਈ ਲੱਗਾ ਰਹਿਣ ਦਿਓ, ਅਤੇ ਫਿਰ ਠੰਡੇ ਪਾਣੀ ਨਾਲ ਚੇਹਰਾ ਧੋ ਲਵੋਂ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments