ਅੰਮ੍ਰਿਤਸਰ: ਹੋਲੀ ਦੇ ਮੌਕੇ ‘ਤੇ, ਅੰਮ੍ਰਿਤਸਰ ਦੇ ਸਭ ਤੋਂ ਮਸ਼ਹੂਰ ਬਾਜ਼ਾਰਾਂ ਵਿੱਚੋਂ ਇੱਕ, ਹਾਲ ਬਾਜ਼ਾਰ ਦੇ ਅੰਦਰ ਸਥਿਤ ਜੋਸਨ ਮਾਰਕੀਟ, ਅੱਜ , 1 ਮਾਰਚ ਤੋਂ ਚਾਰ ਦਿਨਾਂ ਲਈ ਬੰਦ ਰਹੇਗੀ। ਇਹ ਜਾਣਕਾਰੀ ਪ੍ਰਸਿੱਧ ਸਮਾਜ ਸੇਵਕ ਅਤੇ ਹਾਲ ਬਾਜ਼ਾਰ ਵਿੱਚ ਜੋਸਨ ਮਾਰਕੀਟ ਦੇ ਪ੍ਰਧਾਨ ਗੌਰਵ ਭੱਲਾ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਮਾਰਕੀਟ ਦੀ ਇੱਕ ਵਿਸ਼ੇਸ਼ ਮੀਟਿੰਗ ਸੀਨੀਅਰ ਯੂਨੀਅਨ ਆਗੂਆਂ ਦੀ ਮੌਜੂਦਗੀ ਵਿੱਚ ਹੋਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਵਪਾਰੀਆਂ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਦੌਰਾਨ, ਇੱਕ ਫ਼ੈਸਲਾ ਲਿਆ ਗਿਆ ਅਤੇ ਹੁਕਮ ਜਾਰੀ ਕੀਤੇ ਗਏ ਕਿ ਦੁਕਾਨਾਂ 1 ਮਾਰਚ ਤੋਂ 4 ਮਾਰਚ ਤੱਕ ਪੂਰੀ ਤਰ੍ਹਾਂ ਬੰਦ ਰਹਿਣਗੀਆਂ, ਕੋਈ ਵੀ ਕਾਰੋਬਾਰ ਨਹੀਂ ਕੀਤਾ ਜਾਵੇਗਾ।
ਇਸ ਦੇ ਇਲਾਵਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੁਕਾਨਦਾਰ ਯੂਨੀਅਨ ਅੱਡਾ ਝਬਾਲ ਵੱਲੋਂ ਵੀ 3 ਅਤੇ 4 ਮਾਰਚ ਦਿਨ ਮੰਗਲਵਾਰ ,ਬੁੱਧਵਾਰ ਨੂੰ ਅੱਡਾ ਝਬਾਲ ਦੀ ਸਾਰੀ ਦੁਕਾਨਾਂ ਅਤੇ ਬਾਜ਼ਾਰ ਬੰਦ ਰੱਖੇ ਜਾਣਗੇ । ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਯੂਨੀਅਨ ਦੇ ਮੈਂਬਰਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹੋਲੇ ਮੁਹੱਲੇ ਦੇ ਪਵਿੱਤਰ ਦਿਨ ਅੱਡਾ ਝਬਾਲ ਦੀ ਦੁਕਾਨਾਂ ਅਤੇ ਬਾਜ਼ਾਰ ਬੰਦ ਰੱਖੇ ਜਾਣਗੇ ।











